ਮਸੀਹ ਭਾਈਚਾਰੇ ਦੇ ਵਿਰੁੱਧ ਬਿਆਨਬਾਜੀ ਕਰਨੀ ਪਈ ਰਵੀਨਾ ਟੰਡਨ, ਫਰਾਹ ਖਾਨ, ਭਾਰਤੀ ਸਿੰਘ ਨੂੰ ਮਹਿੰਗੀ, ਲੋਕਾਂ ਨੇ ਫੂਕੇ ਪੁਤਲੇ.!!!

Last Updated: Dec 26 2019 17:44
Reading time: 0 mins, 30 secs

ਇਸਾਈ ਧਰਮ ਦੇ ਖਿਲਾਫ਼ ਬੀਤੇ ਦਿਨ ਇੱਕ ਟੀ.ਵੀ. ਕਾਮੇਡੀ ਸ਼ੋਅ ਦੀਆਂ 3 ਫ਼ਿਲਮ ਅਭਿਨੇਤਰੀਆਂ ਰਵੀਨਾ ਟੰਡਨ, ਫਰਾਹ ਖਾਨ, ਭਾਰਤੀ ਸਿੰਘ ਵੱਲੋਂ ਅਪਸ਼ਬਦ ਬੋਲੇ ਗਏ। ਜਿਸ ਦੇ ਸਬੰਧ ਵਿੱਚ ਪੁਲਿਸ ਦੇ ਵੱਲੋਂ ਪਰਚਾ ਤਾਂ, ਉਕਤ ਤਿੰਨਾਂ ਅਭਿਨੇਤਰੀਆਂ ਦੇ ਵਿਰੁੱਧ ਦਰਜ ਕਰ ਲਿਆ ਗਿਆ ਹੈ, ਪਰ ਪੁਲਿਸ ਵਾਇਰਲ ਵੀਡੀਓ ਦੀ ਜਾਂਚ ਵਿੱਚ ਜੁਟੀ ਹੋਈ ਹੈ। ਦੂਜੇ ਪਾਸੇ ਅੱਜ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਮਸੀਹ ਭਾਈਚਾਰੇ ਦੇ ਲੋਕਾਂ ਵੱਲੋਂ ਇਸਾਈ ਧਰਮ ਦੇ ਖਿਲਾਫ਼ ਬੋਲਣ ਦੇ ਰੋਸ ਵਜੋਂ ਰਵੀਨਾ ਟੰਡਨ, ਫਰਾਹ ਖਾਨ, ਭਾਰਤੀ ਸਿੰਘ ਦੇ ਪੁਤਲੇ ਫੂਕੇ ਗਏ ਅਤੇ ਮੰਗ ਕੀਤੀ ਗਈ ਕਿ 3 ਫ਼ਿਲਮ ਅਭਿਨੇਤਰੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ।