ਦੇਸ਼ ਦੀਆਂ 100 ਟੀਮਾਂ ਲੈਣਗੀਆਂ ਹਿੱਸਾ, 4 ਦਿਨ ਚੱਲਣਗੇ ਮੁਕਾਬਲੇ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Dec 24 2019 16:44
Reading time: 0 mins, 50 secs

ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ ਧਰਾਂਗਵਾਲਾ ਵਿਖੇ ਵੱਡਾ ਖੇਡ ਮੁਕਾਬਲਾ ਹੋਣ ਜਾ ਰਿਹਾ ਹੈ ਜੋ 26 ਦਸੰਬਰ ਤੋਂ 29 ਦਸੰਬਰ ਤੱਕ ਚੱਲੇਗਾ। ਦੱਸਿਆ ਜਾ ਰਿਹਾ ਹੈ ਕਿ ਇਸ ਮੁਕਾਬਲੇ 'ਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਕਰੀਬ 100 ਟੀਮਾਂ ਹਿੱਸਾ ਲੈਣਗੀਆਂ। ਇਸ ਬਾਰੇ ਜਾਣਕਾਰੀ ਦਿੰਦਿਆਂ ਕਰਨਜੀਤ ਸਪੋਰਟਸ ਕਲੱਬ ਧਰਾਂਗਵਾਲਾ ਦੇ ਪ੍ਰਧਾਨ ਸੁਰਿੰਦਰ ਕੁਮਾਰ ਦਾ ਕਹਿਣਾ ਹੈ ਕਿ ਕਲੱਬ ਵੱਲੋਂ ਆਯੋਜਿਤ ਇਹ ਖੇਡ ਮੁਕਾਬਲਾ 21ਵਾਂ ਹੋਵੇਗਾ ਜੋ ਹਰ ਸਾਲ ਕਰਵਾਇਆ ਜਾਂਦਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਮੁਕਾਬਲੇ ਦਾ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੁਰ ਰਹਿ ਕੇ ਖੇਡਾਂ ਵੱਲ ਪ੍ਰੇਰਿਤ ਕਰਨ ਦੀ ਇੱਕ ਕੋਸ਼ਿਸ਼ ਹੈ। 26 ਦਸੰਬਰ ਤੋਂ ਸ਼ੁਰੂ ਹੋ ਕੇ 29 ਦਸੰਬਰ ਤੱਕ ਚੱਲਣ ਵਾਲੇ ਇਸ ਮੁਕਾਬਲੇ 'ਚ ਫੁੱਟਬਾਲ ਅਤੇ ਕਬੱਡੀ ਦੇ ਮੁਕਾਬਲੇ ਹੋਣਗੇ ਅਤੇ ਆਪਸ 'ਚ ਕਰੀਬ 100 ਟੀਮਾਂ ਭਿੜਨਗੀਆਂ। ਜੇਤੂ ਟੀਮ ਨੂੰ 18000 ਰੁਪਏ ਅਤੇ ਉਪ ਜੇਤੂ ਰਹੀ ਟੀਮ ਨੂੰ 12000 ਰੁਪਏ ਇਨਾਮ ਵਜੋਂ ਨਗਦ ਦਿੱਤੇ ਜਾਣਗੇ।

ਟੀਮਾਂ ਦੇ ਖਿਡਾਰੀਆਂ ਦੇ ਖਾਣ-ਪੀਣ, ਰਹਿਣ-ਸਹਿਣ ਦਾ ਬੰਦੋਬਸਤ ਕਲੱਬ ਵੱਲੋਂ ਪਿੰਡ ਅਤੇ ਨਾਲ ਲਗਵੇਂ ਪਿੰਡਾਂ 'ਚ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਮੁਕਾਬਲੇ ਪਿੰਡਵਾਸੀਆਂ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਜਾ ਰਹੇ ਹਨ।