ਫ਼ਾਜ਼ਿਲਕਾ ਨੂੰ ਬਚਾਉਣ ਲਈ ਸ਼ਹੀਦ ਹੋਏ ਸ਼ਹੀਦਾਂ ਨੂੰ ਕੀਤਾ ਜਾਵੇਗਾ ਨਮਨ

Last Updated: Dec 15 2019 19:41
Reading time: 0 mins, 32 secs

ਭਾਰਤ ਅਤੇ ਪਾਕਿਸਤਾਨ ਦਰਮਿਆਨ 1971 ਦੀ ਜੰਗ ਦੌਰਾਨ ਫ਼ਾਜ਼ਿਲਕਾ ਨੂੰ ਪਾਕਿਸਤਾਨ ਦੇ ਹੱਥੋਂ ਬਚਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਭਾਰਤੀ ਸ਼ੂਰਵੀਰਾਂ ਦਾ ਸਨਮਾਨ ਕਰਨ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਇਹ ਇਤਿਹਾਸਕ ਸਮਾਂ ਫ਼ਾਜ਼ਿਲਕਾ ਵਿਖੇ 16 ਅਤੇ 17 ਦਸੰਬਰ ਨੂੰ 48ਵੀਂ ਸਾਲਗਿਰ੍ਹਾ ਦੇ ਮੌਕੇ ਫ਼ਾਜ਼ਿਲਕਾ ਨੂੰ ਬਚਾਉਣ ਵਾਲੇ ਭਾਰਤੀ ਫ਼ੌਜ ਦੇ ਸ਼ਹੀਦਾਂ ਦਾ ਸਨਮਾਨ ਕਰਨ ਲਈ ਵਿਜੈ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਇਹ ਸਮਾਗਮ ਭਾਰਤੀ ਸੈਨਾ ਦੀ ਅਮੋਗ ਡਵੀਜ਼ਨ ਅਤੇ ਫ਼ਾਜ਼ਿਲਕਾ ਦੀ ਸ਼ਹੀਦੀ ਸਮਾਧੀ ਕਮੇਟੀ ਵੱਲੋਂ ਸਾਂਝੇ ਤੌਰ 'ਤੇ ਮਨਾਇਆ ਜਾ ਰਿਹਾ ਹੈ। ਇਸ ਮੌਕੇ ਜਿੱਥੇ ਭਾਰਤ-ਪਾਕਿ ਯੁੱਧ ਵਿੱਚ ਸ਼ਹੀਦ ਹੋਏ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ ਉੱਥੇ ਹੀ ਸੱਭਿਆਚਾਰਕ ਪ੍ਰੋਗਰਾਮ ਵੀ ਆਯੋਜਿਤ ਕੀਤਾ ਜਾਵੇਗਾ।