ਜਵਾਹਰ ਨਵੋਦਿਆ ਵਿਦਿਆਲਿਆ 'ਚ 9ਵੀਂ ਜਮਾਤ ਦੇ ਦਾਖਲੇ ਲਈ 8 ਫਰਵਰੀ ਨੂੰ ਹੋਵੇਗਾ ਦਾਖਲਾ ਟੈਸਟ

Last Updated: Dec 02 2019 18:42
Reading time: 1 min, 24 secs

ਜਵਾਹਰ ਨਵੋਦਿਆ ਵਿਦਿਆਲਿਆ, ਪਿੰਡ ਫਰੌਰ (ਫ਼ਤਿਹਗੜ੍ਹ ਸਾਹਿਬ) ਵਿਖੇ ਵਿੱਦਿਅਕ ਸੈਸ਼ਨ 2020-21 ਲਈ 9ਵੀਂ ਜਮਾਤ ਦੇ ਦਾਖਲੇ ਸਬੰਧੀ ਦਾਖਲਾ ਚੋਣ ਪ੍ਰੀਖਿਆ 8 ਫਰਵਰੀ 2020 ਨੂੰ ਹੋਵੇਗੀ। ਇਸ ਪ੍ਰੀਖਿਆ ਲਈ ਆਨਲਾਈਨ ਦਾਖਲਾ ਫਾਰਮ 10 ਦਸੰਬਰ 2019 ਤੱਕ ਭਰੇ ਜਾ ਸਕਦੇ ਹਨ। ਉਪਰੋਕਤ ਜਾਣਕਾਰੀ ਦਿੰਦੇ ਹੋਏ ਜਵਾਹਰ ਨਵੋਦਿਆ ਵਿਦਿਆਲਿਆ ਫਰੌਰ ਦੇ ਪ੍ਰਿੰਸੀਪਲ ਬਲਦੇਵ ਸਿੰਘ ਮਨੇਸ਼ ਨੇ ਦੱਸਿਆ ਕਿ 9ਵੀਂ ਜਮਾਤ ਲਈ ਦਾਖਲਾ ਪ੍ਰੀਖਿਆ ਸਬੰਧੀ ਯੋਗਤਾ, ਦੂਸਰੀਆ ਸ਼ਰਤਾਂ ਅਤੇ ਸਕੂਲ ਵਿੱਚ ਮਿਲਣ ਵਾਲੀਆਂ ਸਹੂਲਤਾਂ ਦੀ ਜਾਣਕਾਰੀ ਸਕੂਲ ਦੇ ਪ੍ਰਾਸਪੈਕਟਸ 'ਚ ਮੌਜੂਦ ਹਨ। ਜੋ ਕਿ ਨਵੋਦਿਆ ਵਿਦਿਆਲਿਆ ਫਰੌਰ ਦੀ ਵੈਬਸਾਈਟ jnvfatehgarhsahib.co.in ਤੇ ਵੀ ਉਪਲਬਧ ਹੈ।

ਇਸ ਸਬੰਧੀ ਪ੍ਰਿੰਸੀਪਲ ਬੀ.ਐਸ ਮਨੇਸ਼ ਨੇ ਦੱਸਿਆ ਕਿ 9ਵੀਂ ਜਮਾਤ ਦੀਆਂ 20 ਸੀਟਾਂ ਦੇ ਦਾਖਲੇ ਸਬੰਧੀ ਦਾਖਲਾ ਟੈਸਟ 8 ਫਰਵਰੀ 2020 ਨੂੰ ਸਵੇਰੇ 10 ਵਜੇ ਤੋਂ ਲੈ ਕੇ ਸਾਢੇ 12 ਤੱਕ ਲਿਆ ਜਾਵੇਗਾ। ਦਾਖਲਾ ਟੈਸਟ ਲੈਣ ਲਈ ਆਨਲਾਈਨ ਰਜਿਸਟਰੇਸ਼ਨ ਵਾਸਤੇ ਵੈਬਸਾਈਟ ਖੁੱਲੀ ਹੋਈ ਹੈ ਅਤੇ 10 ਦਸੰਬਰ, 2019 ਤੱਕ ਰਜਿਸਟਰੇਸ਼ਨ ਕਰਵਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀ ਵਿੱਦਿਅਕ ਸੈਸ਼ਨ 2019-20 ਦੌਰਾਨ ਫ਼ਤਿਹਗੜ੍ਹ ਸਾਹਿਬ ਦੇ ਕਿਸੇ ਸਰਕਾਰੀ ਜਾਂ ਸਰਕਾਰੀ ਰਿਕੋਨਾਈਜ਼ਡ ਸਕੂਲ ਵਿੱਚ 8ਵੀਂ ਜਮਾਤ 'ਚ ਪੜ ਰਹੇ ਹਨ, ਉਹ ਆਨਲਾਈਨ ਰਜਿਸਟਰੇਸ਼ਨ ਕਰਵਾਉਣ ਦੇ ਯੋਗ ਹੋਣਗੇ। ਉਨ੍ਹਾਂ ਅੱਗੇ ਦੱਸਿਆ ਕਿ ਦਾਖਲਾ ਲੈਣ ਵਾਲੇ ਵਿਦਿਆਰਥੀ ਦੀ ਜਨਮ ਮਿਤੀ 01-05-2004 ਅਤੇ 30-04-2008 ਦਰਮਿਆਨ ਹੋਣੀ ਚਾਹੀਦੀ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਸਬੰਧੀ ਜਵਾਹਰ ਨਵੋਦਿਆ ਵਿਦਿਆਲਿਆ ਦੇ ਨੋਇਡਾ ਸਥਿਤ ਹੈਡ ਕੁਆਰਟਰ ਦੀ ਵੈਬਸਾਈਟ nvshq.org ਤੇ ਆਨਲਾਈਨ ਫਾਰਮ ਭਰੇ ਜਾ ਸਕਦੇ ਹਨ। ਇਸ ਤੋਂ ਇਲਾਵਾ ਪ੍ਰੀਖਿਆ ਸਬੰਧੀ ਯੋਗਤਾ, ਦੂਸਰੀਆਂ ਸ਼ਰਤਾਂ ਤੇ ਸਕੂਲ 'ਚ ਮਿਲਣ ਵਾਲੀਆਂ ਸਹੂਲਤਾਂ ਸਬੰਧੀ ਜਾਣਕਾਰੀ ਸਕੂਲ ਦੀ ਵੈਬਸਾਈਟ ਤੇ ਦੇਖੀਆਂ ਜਾ ਸਕਦੀਆਂ ਹਨ। ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਦੀ ਸਹੂਲਤ ਲਈ ਜਵਾਹਰ ਨਵੋਦਿਆ ਵਿਦਿਆਲਿਆ ਫਰੌਰ ਵਿਖੇ ਹੈਲਪ ਡੈਸਕ ਵੀ ਬਣਾਇਆ ਗਿਆ ਹੈ। ਜਿੱਥੇ ਕਿ ਆਨਲਾਈਨ ਰਜਿਸਟਰੇਸ਼ਨ ਕਰਨ ਦੌਰਾਨ ਕੋਈ ਵੀ ਸਮੱਸਿਆ ਸਬੰਧੀ ਸਕੂਲ ਮੋਬਾਈਲ ਨੰ. 84277-73486 ਤੇ ਸੰਪਰਕ ਕਰਕੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।