ਭਾਰਤ ਸਕਾਊਟ ਐਂਡ ਗਾਈਡਜ਼ ਵੱਲੋਂ ਭਾਰਤ ਦੇ ਵੱਖ-ਵੱਖ ਸੂਬਿਆਂ ਦੀ ਸਕਾਊਟ ਅਧੀਨ "ਫਰੀ ਬੀਂਗ ਮੀ" ਐਕਸ਼ਨ ਔਨ ਬੋਡੀ ਕੋਫੀਡੈਂਸ ਦੀ ਟ੍ਰੇਨਿੰਗ ਭਾਰਤ ਸਕਾਊਟ ਐਂਡ ਗਾਈਡਜ਼ ਨੈਸ਼ਨਲ ਹੈਡਕੁਆਰਟਰ ਨਵੀਂ ਦਿੱਲੀ ਵਿਖੇ ਕਰਵਾਈ ਜਾ ਰਹੀ ਹੈ। ਇਹ ਟ੍ਰੇਨਿੰਗ ਮਿਤੀ 15 ਤੋਂ 20 ਨਵੰਬਰ 2019 ਤੱਕ ਚੱਲੇਗੀ। ਇਸ ਟ੍ਰੇਨਿੰਗ ਵਿੱਚ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਚੁਣੇ ਹੋਏ ਸਕਾਊਟ ਐਂਡ ਗਾਈਡਜ਼ ਭਾਗ ਲੈਣਗੇ। ਐਸਓਸੀ ਪੰਜਾਬ ਓਂਕਾਰ ਸਿੰਘ (ਸ) ਵੱਲੋਂ ਪੰਜਾਬ ਵਿੱਚੋਂ ਇਸ ਟ੍ਰੇਨਿੰਗ ਵਿੱਚ ਭਾਗ ਲੈਣ ਲਈ 5 ਸਕਾਊਟ ਮਾਸਟਰ ਅਤੇ 2 ਗਾਈਡਜ਼ ਦੀ ਚੋਣ ਕੀਤੀ ਗਈ ਹੈ। ਇਸੇ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਦੇ ਸਰਕਾਰੀ ਹਾਈ ਸਕੂਲ ਪਿੰਡੀ ਦੇ ਸਕਾਊਟ ਮਾਸਟਰ ਸੰਦੀਪ ਕੰਬੋਜ਼ ਇਸ ਟ੍ਰੇਨਿੰਗ ਵਿੱਚ ਭਾਗ ਲੈਣ ਲਈ ਚੁਣੇ ਗਏ ਹਨ।
ਦੱਸ ਦਈਏ ਕਿ ਜ਼ਿਲ੍ਹਾ ਚੀਫ ਕਮਿਸ਼ਨਰ ਸਕਾਊਟ-ਕਮ-ਜ਼ਿਲ੍ਹਾ ਸਿੱਖਿਆ ਅਫਸਰ ਫਿਰੋਜ਼ਪੁਰ ਸੈਕੰਡਰੀ ਸ਼੍ਰੀਮਤੀ ਕੁਲਵਿੰਦਰ ਕੌਰ ਅਤੇ ਜ਼ਿਲ੍ਹਾ ਸਕੱਤਰ ਭਾਰਤ ਸਕਾਊਟ ਗਾਈਡਜ਼-ਕਮ-ਉਪ ਜ਼ਿਲ੍ਹਾ ਸਿੱਖਿਆ ਅਫਸਰ ਫਿਰੋਜ਼ਪੁਰ ਸੁਖਵਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਮੁੱਖ ਅਧਿਆਪਕਾ ਰਿੰਕਲ ਮੁੰਜ਼ਾਲ ਦੀ ਰਹਿਨੁਮਾਈ ਹੇਠ ਅਤੇ ਜ਼ਿਲ੍ਹਾ ਟ੍ਰੇਨਿੰਗ ਕਮਿਸ਼ਨਰ ਸਕਾਊਟ ਫਿਰੋਜ਼ਪੁਰ ਚਰਨਜੀਤ ਸਿੰਘ ਚਹਿਲ ਅਤੇ ਸਕਾਊਟ ਕੈਂਪ ਟ੍ਰੇਨਿੰਗ ਇੰਚਾਰਜ਼ ਕੇਵਲ ਕ੍ਰਿਸ਼ਨ ਸੇਠੀ ਦੇ ਸਹਿਯੋਗ ਨਾਲ ਅੱਜ ਸਕਾਊਟ ਮਾਸਟਰ ਸੰਦੀਪ ਕੰਬੋਜ਼ ਸਕਾਊਟ ਅਧੀਨ "ਫਰੀ ਬੀਂਗ ਮੀ" ਐਕਸ਼ਨ ਔਨ ਬੋਡੀ ਕੋਫੀਡੈਂਸ ਦੀ ਟ੍ਰੇਨਿੰਗ ਵਿੱਚ ਭਾਗ ਲੈਣ ਲਈ ਭਾਰਤ ਸਕਾਊਟ ਐਂਡ ਗਾਈਡਜ਼ ਨੈਸ਼ਨਲ ਹੈਡਕੁਆਰਟਰ ਨਵੀਂ ਦਿੱਲੀ ਵਿਖੇ ਰਵਾਨਾ ਹੋ ਗਏ ਹਨ। ਸਕਾਊਟ ਮਾਸਟਰ ਅਤੇ ਗਾਈਡਜ ਨੈਸ਼ਨਲ ਹੈਡਕੁਆਰਟਰ ਨਵੀਂ ਦਿੱਲੀ ਤੋਂ ਇਹ ਟ੍ਰੇਨਿੰਗ ਪ੍ਰਾਪਤ ਕਰਨ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੈਂਪ ਲਗਾ ਕੇ ਇਹ ਟ੍ਰੇਨਿੰਗ ਵਿਦਿਆਰਥੀਆਂ ਨੂੰ ਦੇ ਕੇ ਸਕਾਊਟਿੰਗ ਲਹਿਰ ਨੂੰ ਹੋਰ ਪ੍ਰਫੁੱਲਿਤ ਕਰਨਗੇ।