ਕਨੂੰਨ ਵਿੱਚ ਸਖ਼ਤ ਸਜਾਜਾਂ ਦਾ ਪ੍ਰਾਵਧਾਨ ਹੋਣ ਦੇ ਬਾਵਜੂਦ ਵੀ, ਦਾਜ ਦਾ ਕੋਹੜ ਅਮਰਵੇਲ ਵਾਂਗ ਸਾਡੇ ਸਮਾਜ ਨੂੰ ਖ਼ੋਖ਼ਲਾ ਕਰਦਾ ਜਾ ਰਿਹਾ ਹੈ। ਸਾਡੇ ਕਨੂੰਨ ਅਨੁਸਾਰ, ਜਿੱਥੇ ਦਾਜ ਲੈਣਾ ਇੱਕ ਕਨੂੰਨੀ ਅਪਰਾਧ ਹੈ, ਉੱਥੇ ਹੀ ਦਾਜ ਦੇਣਾ ਵੀ ਇੱਕ ਅਪਰਾਧ ਹੈ, ਪਰ ਬਾਵਜੂਦ ਸਰਕਾਰਾਂ ਇਸ ਬਿਮਾਰੀ ਦਾ ਇਲਾਜ ਕਰ ਪਾਉਣ ਵਿੱਚ ਸਫ਼ਲ ਨਹੀਂ ਹੋ ਪਾ ਰਹੀਆਂ। ਸ਼ਾਇਦ ਇਹੀ ਕਾਰਨ ਹੈ ਇਹ ਬਿਮਾਰੀ ਲੋਕਾਂ ਦੇ ਹੱਸਦੇ ਵੱਸਦੇ ਘਰਾਂ ਦੇ ਉਜਾੜੇ ਦਾ ਵੀ ਕਾਰਨ ਬਣਦੀ ਜਾ ਰਹੀ ਹੈ।
ਦਾਜ ਦਾ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਪਟਿਆਲਾ ਵਿੱਚ ਵੀ, ਜਿੱਥੇ ਦਾਜ ਦੇ ਇੱਕ ਲੋਭੀ-ਲਾਲਚੀ ਪਤੀ ਨੇ ਦਾਜ ਦੀ ਮੰਗ ਪੂਰੀ ਨਾ ਹੁੰਦੀ ਵੇਖ਼ ਆਪਣੀ ਪਤਨੀ ਦੇ ਸਾਰੇ ਗਹਿਣੇ ਹੀ, ਗਹਿਣੇ ਰੱਖ਼ ਦਿੱਤੇ। ਮਾਮਲਾ ਪੁਲਿਸ ਕੋਲ ਪੁੱਜਾ ਤਾਂ ਜਾਂਚ ਅਧਿਕਾਰੀ ਨੇ ਦੌਰਾਨ-ਏ-ਤਫ਼ਤੀਸ਼ ਪਾਇਆ ਕਿ, ਪਟਿਆਲਾ ਦੇ ਗੁਰਦੇਵ ਸਿੰਘ ਨੇ ਆਪਣੀ ਪਤਨੀ ਕੋਲੋਂ ਚਾਰ ਲੱਖ ਦੀ ਮੰਗ ਕੀਤੀ ਸੀ।
ਜਦੋਂ ਗੁਰਦੇਵ ਸਿੰਘ ਦੀ ਪਤਨੀ ਆਪਣੇ ਪੇਕਿਓਂ ਉਕਤ ਰਾਸ਼ੀ ਲਿਆਉਣ ਵਿੱਚ ਕਾਮਯਾਬ ਨਹੀਂ ਹੋ ਸਕੀ ਤਾਂ ਮੁਲਜ਼ਮ ਨੇ ਉਸਦੇ ਸਾਰੇ ਗਹਿਣੇ, ਕਿਸੇ ਸੁਨਿਆਰੇ ਕੋਲ ਗਹਿਣੇ ਰੱਖ਼ ਕੇ ਪੈਸੇ ਦੀ ਵਸੂਲੀ ਕਰ ਲਈ। ਪੁਲਿਸ ਨੇ ਕੁੜੀ ਦੇ ਪਿਤਾ ਸਤਨਾਮ ਸਿੰਘ ਦੀ ਸ਼ਿਕਾਇਤ ਤੇ ਪਰਚਾ ਦਰਜ ਕਰਕੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।