ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪਾਕਿਸਤਾਨ ਜਾਣ ਵਾਲੇ ਭਾਰਤੀ ਵਫਦ ਦੇ ਹੋਣਗੇ ਆਗੂ

Last Updated: Nov 08 2019 17:17
Reading time: 0 mins, 48 secs

9 ਨਵੰਬਰ ਨੂੰ ਕਰਤਾਰਪੁਰ ਸਾਹਿਬ ਦਾ ਲਾਂਗਾ ਖੁੱਲਣ ਜਾ ਰਿਹਾ ਹੈ l ਇਸ ਲਾਂਗੇ ਰਹੀ ਭਾਰਤ ਦਾ ਪਹਿਲਾ ਵਫਦ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਮਨਾਉਣ ਲਈ ਜਾ ਰਿਹਾ ਹੈ l ਇਸ ਵਫਦ ਵਿੱਚ ਸਿੱਖ ਸੰਗਤ ਦੇ ਨਾਲ ਭਾਰਤ ਦੇ ਸਿਆਸੀ ਅਤੇ ਧਾਰਮਿਕ ਹਸਤੀਆਂ ਵੀ ਜਾ ਰਹੀਆਂ ਹਨ l ਭਾਰਤ ਸਰਕਾਰ ਵੱਲੋਂ ਇਸ ਵਫਦ ਦੀ ਪ੍ਰਧਾਨਗੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਦਿੱਤੀ ਹੈ l ਭਾਰਤ ਸਰਕਾਰ ਦਾ ਇਹ ਫੈਸਲਾ ਬਹੁਤ ਹੀ ਸ਼ਲਾਘਾ ਯੋਗ ਹੈ ਕਿਉਂਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਇੱਕ ਨਿਰੋਲ ਧਾਰਮਿਕ ਸਮਾਗਮ ਹੈ ਅਤੇ ਇਸ ਨੂੰ ਮਨਾਉਣ ਜਾ ਰਹੇ ਵਫਦ ਦੀ ਪ੍ਰਧਾਨਗੀ ਕਿਸੇ ਸਿਆਸੀ ਸ਼ਖਸ਼ੀਅਤ ਨੂੰ ਨਾ ਦੇਕੇ ਇੱਕ ਧਾਰਮਿਕ ਸ਼ਖਸ਼ੀਅਤ ਨੂੰ ਦਿੱਤੀ ਗਈ l ਭਾਰਤ ਸਰਕਾਰ ਦੇ ਇਸ ਫੈਸਲੇ ਦਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਸਵਾਗਤ ਕੀਤਾ ਹੈ l ਉਨ੍ਹਾਂ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਭਾਰਤੀ ਵਫਦ ਦੀ ਅਗਵਾਈ ਦੇਣਾ ਸਰਕਾਰ ਸਿੱਖ ਸੰਗਤਾਂ ਦੀਆ ਭਾਵਨਾਵਾਂ ਦੀ ਕਦਰ ਕਰਨਾ ਹੈ l