ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਬੋਰਡ ਵੱਲੋਂ ਡੀ.ਪੀ ਸਿੰਘ ਨੇ ਕੀਤਾ ਪ੍ਰਸਿੱਧ ਕਥਾਵਾਚਕ ਬੰਤਾ ਸਿੰਘ ਦਾ ਸਨਮਾਨ !!!

Last Updated: Oct 13 2019 18:22
Reading time: 0 mins, 48 secs

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ, ਨਾਂਦੇੜ ਮਹਾਰਾਸ਼ਟਰ ਜੋ ਸਿੱਖ ਕੌਮ ਦੇ ਅਹਿਮ ਤਖ਼ਤਾਂ ਵਿੱਚ ਸ਼ਾਮਲ ਹੈ ਵਿਖੇ ਪ੍ਰਸਿੱਧ ਕਥਾਵਾਚਕਾਂ ਅਤੇ ਰਾਗੀ ਜੱਥਿਆਂ ਵੱਲੋਂ ਸਮੇਂ-ਸਮੇਂ ਤੇ ਗੁਰਬਾਣੀ ਦਾ ਕੀਰਤਨ ਅਤੇ ਕਥਾ ਕੀਤੀ ਜਾਂਦੀ ਹੈ ਤੇ ਹਾਜ਼ਰੀ ਲਗਵਾਈ ਜਾਂਦੀ ਹੈ। ਇਸੇ ਕੜੀ ਤਹਿਤ ਹੀ ਦਮਦਮੀ ਟਕਸਾਲ ਤੋਂ ਸੰਥਿਆ ਪ੍ਰਾਪਤ ਪ੍ਰਸਿੱਧ ਕਥਾਵਾਚਕ ਭਾਈ ਬੰਤਾ ਸਿੰਘ ਨੇ ਵੀ 12 ਅਤੇ 13 ਅਕਤੂਬਰ ਨੂੰ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਹਾਜ਼ਰੀ ਭਰੀ ਅਤੇ ਗੁਰਬਾਣੀ ਦੀ ਕਥਾ ਕਰਕੇ ਸੰਗਤ ਨੂੰ ਗੁਰਬਾਣੀ ਅਤੇ ਇਤਿਹਾਸ ਨਾਲ ਜੋੜਿਆ ਤੇ ਜਾਣੂ ਕਰਵਾਇਆ।

ਭਾਈ ਬੰਤਾ ਸਿੰਘ ਨੂੰ ਤਖ਼ਤ ਸੱਚਖੰਡ ਸ੍ਰੀ ਹਜੂਰ ਸਾਹਿਬ ਬੋਰਡ ਮੈਨੇਜਮੈਂਟ ਵੱਲੋਂ ਬੋਰਡ ਦੇ ਪ੍ਰਸ਼ਾਸਨਿਕ ਅਧਿਕਾਰੀ ਸਰਦਾਰ ਡੀ.ਪੀ ਸਿੰਘ ਚਾਵਲਾ ਨੇ ਸਨਮਾਨ ਦਿੱਤਾ। ਸਰਦਾਰ ਚਾਵਲਾ ਨੇ ਸ੍ਰੀ ਹਜੂਰ ਸਾਹਿਬ ਤੋਂ ਗੱਲਬਾਤ ਕਰਦਿਆਂ ਕਿਹਾ ਕਿ ਭਾਈ ਬੰਤਾ ਸਿੰਘ ਕੌਮ ਦੇ ਪ੍ਰਸਿੱਧ ਕਥਾਵਾਚਕਾਂ ਵਿੱਚੋਂ ਹਨ ਜਿਨ੍ਹਾਂ ਵੱਲੋਂ ਬੜੇ ਹੀ ਡੂੰਘਾਈ ਵਿੱਚ ਕਥਾ ਕੀਤੀ ਜਾਂਦੀ ਹੈ ਅਤੇ ਸੰਗਤਾਂ ਵੀ ਭਾਈ ਬੰਤਾ ਸਿੰਘ ਦੀ ਕਥਾ ਸੁਣ ਕੇ ਅਨੰਦ ਮਾਣਦੀ ਹੈ। ਚਾਵਲਾ ਨੇ ਦੱਸਿਆ ਕਿ ਬੋਰਡ ਵੱਲੋਂ ਉਨ੍ਹਾਂ ਨੂੰ ਸਨਮਾਨ ਦਿੰਦਿਆਂ ਬੜੀ ਹੀ ਖ਼ੁਸ਼ੀ ਪ੍ਰਾਪਤ ਹੋਈ ਹੈ।