ਮਾਨਯੋਗ ਅਦਾਲਤ ਨੇ ਵਿਅਕਤੀ ਨੂੰ ਪੀਓ ਕਰਾਰ

Last Updated: Sep 11 2019 13:28
Reading time: 0 mins, 42 secs

ਬਾਅਦਾਲਤ ਸ਼੍ਰੀਮਤੀ ਹਰਮਿਲਨਜੋਤ ਕੌਰ ਜੇ.ਐਮ.ਆਈ.ਸੀ. ਫ਼ਿਰੋਜ਼ਪੁਰ ਫ਼ਸਟ ਕਲਾਸ ਫ਼ਿਰੋਜ਼ਪੁਰ ਵਲੋਂ ਇੱਕ ਵਿਅਕਤੀ ਨੂੰ ਪੀਓ ਕਰਾਰ ਦਿੱਤਾ ਹੈ, ਜਿਸ ਦੇ ਵਿਰੁੱਧ ਸਿਟੀ ਫ਼ਿਰੋਜ਼ਪੁਰ ਪੁਲਿਸ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫ਼ਿਰੋਜ਼ਪੁਰ ਦੇ ਏਐਸਆਈ ਜਗੀਰ ਸਿੰਘ ਨੇ ਦੱਸਿਆ ਕਿ ਕਪਿਲ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਛੱਤੀ ਗਲੀ ਤੂੜੀ ਬਜ਼ਾ ਫ਼ਿਰੋਜ਼ਪੁਰ ਸ਼ਹਿਰ ਦੇ ਵਿਰੁੱਧ ਇੱਕ ਮਾਮਲਾ ਦਰਜ ਪੁਲਿਸ ਥਾਣਾ ਸਿਟੀ ਵਲੋਂ ਦਰਜ਼ ਕੀਤਾ ਗਿਆ ਸੀ।

ਪੁਲਿਸ ਨੇ ਦੱਸਿਆ ਕਿ ਕਪਿਲ ਪਿਛਲੇ ਲੰਮੇ ਸਮੇਂ ਤੋਂ ਅਦਾਲਤ ਵਿੱਚ ਪੇਸ਼ ਨਹੀਂ ਸੀ ਹੋ ਰਿਹਾ। ਜਿਸ ਦੇ ਚੱਲਦਿਆਂ ਹੋਇਆ ਬਾਅਦਾਲਤ ਸ਼੍ਰੀਮਤੀ ਹਰਮਿਲਨਜੋਤ ਕੌਰ ਜੇ.ਐਮ.ਆਈ.ਸੀ. ਫ਼ਿਰੋਜ਼ਪੁਰ ਫ਼ਸਟ ਕਲਾਸ ਫ਼ਿਰੋਜ਼ਪੁਰ ਵਲੋਂ ਉਕਤ ਕਪਿਲ ਨੂੰ ਪੀਓ ਕਰਾਰ ਦਿੱਤਾ ਹੈ। ਪੁਲਿਸ ਮੁਤਾਬਿਕ ਮਾਨਯੋਗ ਜੱਜ ਸਾਹਿਬ ਵਲੋਂ ਪ੍ਰਾਪਤ ਹੋਏ ਹੁਕਮ ਮੁਤਾਬਿਕ ਕਪਿਲ ਪੁੱਤਰ ਕੇਵਲ ਵਾਸੀ ਛੱਤੀ ਗਲੀ ਤੂੜੀ ਬਜ਼ਾ ਫ਼ਿਰੋਜ਼ਪੁਰ ਸ਼ਹਿਰ ਦੇ ਖ਼ਿਲਾਫ਼ ਅ/ਧ 174-ਏ ਆਈਪੀਸੀ ਤਹਿਤ ਮਾਮਲਾ ਦਰਜ ਕਰਕੇ ਕਪਿਲ ਦੀ ਭਾਲ ਕੀਤੀ ਜਾ ਰਹੀ ਹੈ।