ਹਸਤਾਖ਼ਰ ਦੀ ਫ਼ੀਸ 500 ( ਨਿਊਜ਼ਨੰਬਰ ਖ਼ਾਸ ਖ਼ਬਰ )

Last Updated: Sep 11 2019 12:18
Reading time: 0 mins, 45 secs

ਲਗਦੈ , ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸੂਬਾ ਸਰਕਾਰ ਦੀ ਆਰਥਿਕ ਮੰਦੀ ਹਾਲਤ ਨੂੰ ਵੇਖਦਿਆਂ ਬੋਰਡ ਦੀ ਆਰਥਿਕ ਹਾਲਤ ਨੂੰ ਠੀਕ ਰੱਖਣ ਦੇ ਮਕਸਦ ਨਾਲ ਪ੍ਰਤੀ ਹਸਤਾਖ਼ਰ 500 ਰੁਪਏ ਲੈਣ ਦਾ ਫ਼ੈਸਲਾ ਲਿਆ ਹੈ। ਇਹ ਪਹਿਲੀ ਵਾਰ ਹੋਇਆ ਹੈ ਜਦੋਂ 500 ਰੁਪਏ ਪ੍ਰਤੀ ਹਸਤਾਖ਼ਰ ਲਿਆ ਜਾਵੇਗਾ।

ਜਾਣਕਾਰੀ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸੂਬੇ ਦੇ ਸਮੂਹ ਖੇਤਰੀ ਦਫ਼ਤਰਾਂ ਨੂੰ ਜਾਰੀ ਕੀਤੇ ਗਏ ਪੱਤਰ ਨੂੰ ਵੇਖੀਏ ਤਾਂ ਸਮੂਹ ਐਫੀਲੀਏਤਿਡ ਅਤੇ ਐਸੋਸੀਏਤਿਡ ਸਕੂਲਾਂ ਦੇ ਦਾਖਲਾ ਖ਼ਾਰਜ ਰਜਿਸਟਰ , ਦਾਖ਼ਲੇ ਦੀ ਮਿਤੀ ਤੋ 10 ਦਿਨਾਂ ਦੇ ਅੰਦਰ ਅੰਦਰ ਜ਼ਿਲ੍ਹਾ ਮੈਨੇਜਰਾਂ ਵਲੋਂ ਪ੍ਰਤੀ ਹਸਤਾਖ਼ਰ ਕੀਤੇ ਜਾਣੇ ਸਨ। ਹੁਣ ਇਸ ਮਾਮਲੇ 'ਚ 500 ਰੁਪਏ ਫ਼ੀਸ ਨਾਲ ਦਾਖਲਾ ਖ਼ਾਰਜ ਰਜਿਸਟਰ ਪ੍ਰਤੀ ਹਸਤਾਖ਼ਰ ਕਰਨ ਦੀ ਮਿਤੀ ਵਿੱਚ 30 ਸਤੰਬਰ ਤੱਕ ਵਾਧਾ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਇਸ ਮਿਤੀ ਤੋਂ ਬਾਅਦ ਲਈ ਜਾਣ ਵਾਲੀ ਫ਼ੀਸ 10 ਹਜ਼ਾਰ ਰੁਪਏ ਤੋਂ ਘਟਾ ਕੇ 5 ਹਜ਼ਾਰ ਰੁਪਏ ਕੀਤੀ ਜਾਂਦੀ ਹੈ। ਇਸ ਸਬੰਧੀ ਬੋਰਡ ਦੇ ਸਕੱਤਰ ਵਲੋਂ ਇਹ ਪੱਤਰ ਜਾਰੀ ਕੀਤਾ ਗਿਆ ਹੈ।