ਹਿੰਦ-ਪਾਕਿ ਸਰਹੱਦ ਤੋਂ ਫਿਰ ਬਰਾਮਦ ਹੋਈ ਕਰੋੜਾਂ ਰੁਪਏ ਦੀ ਹੈਰੋਇਨ.!!!

Last Updated: Sep 11 2019 11:08
Reading time: 0 mins, 46 secs

ਹਿੰਦ-ਪਾਕਿ ਸਰਹੱਦ 'ਤੇ ਸਥਿਤ ਬੀ.ਐਸ.ਐਫ ਦੀ ਚੌਂਕੀ ਸ਼ਾਮੇ ਕੇ ਇਲਾਕੇ ਦੇ ਵਿੱਚੋਂ ਬੀ.ਐਸ.ਐਫ ਜਵਾਨਾਂ ਨੂੰ 8 ਕਿੱਲੋ ਹੈਰੋਇਨ ਅਤੇ 57 ਗ੍ਰਾਮ ਅਫ਼ੀਮ ਬਰਾਮਦ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਬੀ.ਐਸ.ਐਫ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਸ਼ਾਮੇ ਕੇ ਚੌਂਕੀ ਦੇ ਏਰੀਏ ਵਿੱਚ ਬੀ.ਐਸ.ਐਫ ਜਵਾਨ ਰੋਜ਼ਾਨਾਂ ਦੀ ਤਰ੍ਹਾਂ ਗਸ਼ਤ ਕਰ ਰਹੇ ਸਨ ਤਾਂ ਇਸ ਦੌਰਾਨ ਉਨ੍ਹਾਂ ਨੂੰ ਕੁਝ ਸ਼ੱਕੀ ਲਿਫਾਫੇ ਵਿਖਾਈ ਦਿੱਤੇ। ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਉਕਤ ਲਿਫਾਫਿਆਂ ਨੂੰ ਖੋਲਿਆ ਗਿਆ ਤਾਂ ਉਸ ਦੇ ਵਿੱਚੋਂ ਹੈਰੋਇਨ ਅਤੇ ਅਫ਼ੀਮ ਬਰਾਮਦ ਹੋਈ।

ਬੀ.ਐਸ.ਐਫ਼ ਅਧਿਕਾਰੀਆਂ ਮੁਤਾਬਿਕ ਹੈਰੋਇਨ ਦਾ ਵਜ਼ਨ ਤੋਲਣ 'ਤੇ 8 ਕਿੱਲੋ ਪਾਇਆ ਗਿਆ, ਜਦੋਂਕਿ ਇਕ ਛੋਟੇ ਲਿਫ਼ਾਫੇ ਵਿੱਚ ਬੰਦ ਅਫ਼ੀਮ ਦਾ ਵਜ਼ਨ ਤੋਲਨ 'ਤੇ 57 ਗ੍ਰਾਮ ਪਾਇਆ ਗਿਆ। ਬੀ.ਐਸ.ਐਫ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਹੈਰੋਇਨ ਸਤਲੁਜ ਦਰਿਆ ਵਿੱਚ ਪਾਣੀ ਦਾ ਤੇਜ਼ ਵਹਾਅ ਹੋਣ ਦੇ ਕਾਰਨ ਭਾਰਤ ਦੇ ਅੰਦਰ ਪਾਕਿਸਤਾਨੀ ਸਮੱਗਲਰ ਦੇ ਵੱਲੋਂ ਭੇਜੀ ਗਈ ਹੈ। ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਚੌਂਕੀ ਸ਼ਾਮੇ ਕੇ ਇਲਾਕੇ ਦੇ ਵਿੱਚੋਂ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਜ਼ਾਰ ਦੇ ਵਿੱਚ ਕੀਮਤ ਕਰੀਬ 40 ਕਰੋੜ ਰੁਪਏ ਹੈ।