ਲਗਦੈ, ਪੈਸੇ ਜਮਾ ਕਰਵਾਉਣ ਜਾਣਾ ਵੀ ਨਹੀਂ ਰਿਹਾ ਸੁਰੱਖਿਅਤ !

Last Updated: Sep 11 2019 11:05
Reading time: 0 mins, 51 secs

ਲੁੱਟ ਖੋਹ ਦੀਆਂ ਵੱਧ ਰਹੀਆਂ ਵਾਰਦਾਤਾਂ ਕਰਕੇ ਲੋਕਾਂ ‘ਚ ਸਹਿਮ ਬਣਿਆ ਹੋਇਆ ਹੈ। ਤਾਜ਼ਾ ਘਟਨਾ ‘ਚ ਇੱਕ ਵਿਅਕਤੀ ਦੀ ਜੇਬ 'ਚੋਂ ਇੱਕ ਲੜਕਾ ਪੈਸੇ ਕੱਢ ਕੇ ਲੈ ਗਿਆ। ਕੱਢੀ ਗਈ ਰਕਮ 34 ਹਜ਼ਾਰ ਦੀ ਸੀ। ਇਸ ਮਾਮਲੇ ‘ਚ ਪੁਲਿਸ ਨੇ ਤਿੰਨ ਜਣਿਆ ਖਿਲਾਫ਼ ਮੁਕੱਦਮਾ ਦਰਜ ਕਰਕੇ ਕਾਰਵਾਈ ਅਰੰਭੀ ਹੈ।

ਜਾਣਕਾਰੀ ਅਨੁਸਾਰ ਥਾਣਾ ਸਿਟੀ 1 ਅਬੋਹਰ ਨੇ ਅਧੀਨ ਧਾਰਾ 379 ਬੀ ਅਤੇ 34 ਤਹਿਤ ਬਰਬਿਆਨ ਅਮਰਜੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਗਲੀ ਨੰਬਰ 0 ਕ੍ਰਿਸ਼ਨਾ ਨਗਰੀ ਦਰਜ ਕੀਤਾ ਹੈ ਜਿਸ ਵਿੱਚ ਮਨਪ੍ਰੀਤ ਸਿੰਘ ਉਰਫ ਮੰਨਾ ਵਾਸੀ ਚੰਡੀਗੜ੍ਹ ਮੁਹੱਲਾ, ਜੋਨੀ ਉਰਫ ਨਿਕਾ ਭਲਵਾਨ ਵਾਸੀ ਘੜਸਾਣਾ ਰਾਜਸਥਾਨ ਅਤੇ ਇੱਕ ਨਾ ਮਾਲੂਮ ਵਿਅਕਤੀ ਨੂੰ ਨਾਮਜ਼ੱਦ ਕੀਤਾ ਗਿਆ ਹੈ। ਅਮਰਜੀਤ ਸਿੰਘ ਅਨੁਸਾਰ ਉਹ ਬੈੰਕ 34 ਹਜ਼ਾਰ ਰੁਪਏ ਜਮਾ ਕਰਵਾਉਣ ਲਈ ਪੈਦਲ ਹੀ ਜਾ ਰਿਹਾ ਸੀ ਅਤੇ ਪੈਸੇ ਉਸਦੀ ਨਿੱਕਰ ਦੀ ਜੇਬ ਵਿੱਚ ਸਨ। ਜਦੋਂ ਉਹ ਸਰਕੁਲਰ ਰੋਡ ਗਲੀ ਨੰਬਰ 2 ਨੇੜੇ ਪਹੁੰਚਿਆ ਤਾਂ ਨਾ ਮਾਲੂਮ ਲੜਕੇ ਨੇ ਉਸਦੀ ਨਿੱਕਰ ਦੀ ਜੇਬ ਵਿੱਚ ਹੱਥ ਪਾ ਕੇ ਇਕ ਦਮ ਨਾਲ ਪੈਸੇ ਕੱਢ ਲਏ ਅਤੇ ਨੇੜੇ ਹੀ ਖੜੀ ਕਾਰ ਵਿੱਚ ਸਵਾਰ ਹੋਕੇ ਫ਼ਰਾਰ ਹੋ ਗਿਆ, ਕਾਰ ਵਿੱਚ ਦੋ ਜਣੇ ਹੋਰ ਸਵਾਰ ਸਨ।