ਸਮਾਜ ਸੇਵੀ ਉਪਰਾਲਿਆਂ ਲਈ ਰੋਟਰੀ ਕਲੱਬ ਫਿਰੋਜ਼ਪੁਰ ਕੈਂਟ ਨੂੰ ਕਿੱਤਾ ਸਨਮਾਨਿਤ.!!!

Last Updated: Sep 11 2019 10:59
Reading time: 1 min, 8 secs

ਡਿਸਟ੍ਰਿਕ ਗਵਰਨਰ ਰਾਜੀਵ ਗਰਗ ਦੀ ਅਗਵਾਈ ਵਿੱਚ ਰੋਟਰੀ ਡਿਸਟ੍ਰਿਕ 3090 ਦਾ ਸਟੇਟ ਪੱਧਰੀ ਸਮਾਗਮ ਅਬੋਹਰ ਵਿਖੇ ਆਯੋਜਿਤ ਕੀਤਾ ਗਿਆ। ਸਮਾਗਮ ਵਿੱਚ ਪੀ.ਡੀ.ਜੀ ਡੇਵਿਡ ਹਿਲਟਨ (ਡਿਸਟ੍ਰਿਕ 3070) ਮੁੱਖ ਵਕਤਾ ਦੇ ਤੌਰ 'ਤੇ ਸ਼ਾਮਿਲ ਹੋਏ। ਰੋਟਰੀ ਸਟੇਟ ਪੱਧਰੀ ਸਮਾਗਮ ਵਿੱਚ ਰੋਟਰੀ ਕਲੱਬ ਫਿਰੋਜ਼ਪੁਰ ਕੈਂਟ ਨੂੰ ਡਿਸਟ੍ਰਿਕ ਗਵਰਨਰ (2020-21) ਵਿਜੈ ਅਰੋੜਾ, ਪ੍ਰਧਾਨ ਰੋਟਰੀਅਨ ਬਲਦੇਵ ਸਲੂਜਾ, ਸਕੱਤਰ ਕਮਲ ਸ਼ਰਮਾ, ਰੋਟਰੀਅਨ ਅਸ਼ੋਕ ਬਹਿਲ, ਰੋਟਰੀਅਨ ਹਰਵਿੰਦਰ ਘਈ ਅਤੇ ਰੋਟਰੀਅਨ ਸੁਖਦੇਵ ਸ਼ਰਮਾ ਦੀ ਟੀਮ ਨੂੰ ਵੱਖ ਵੱਖ ਸਮਾਜ ਸੇਵੀ ਉਪਰਾਲਿਆਂ ਲਈ ਤਿੰਨ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰੋਟਰੀ ਕਲੱਬ ਫਿਰੋਜ਼ਪੁਰ ਕੈਂਟ ਦੇ ਪ੍ਰਧਾਨ ਬਲਦੇਵ ਸਲੂਜਾ ਅਤੇ ਸਕੱਤਰ ਕਮਲ ਸ਼ਰਮਾ ਨੇ ਦੱਸਿਆ ਕਿ ਕਲੱਬ ਨੇ ਸਾਲ 2019-20 ਦੀ ਕਾਰਜਕਾਰਨੀ ਦੇ ਪਹਿਲੇ ਤਿੰਨ ਮਹੀਨੀਆਂ ਜੁਲਾਈ-ਅਗਸਤ-ਸਤੰਬਰ ਵਿੱਚ ਹੀ ਖ਼ੂਨ ਦਾਨ ਕੈਂਪ, ਤੀਆਂ ਦੇ ਤਿਉਹਾਰ ਦਾ ਆਯੋਜਨ, ਤੁਲਸੀ ਵੜ ਸਮਾਰੋਹ, ਹਰਿਆਵਲ ਲਹਿਰ, ਹੜ ਪੀੜਿਤਾਂ ਲਈ ਮੈਡੀਕਲ ਕੈਂਪ, ਗੋਲ ਬਾਗ਼ ਪ੍ਰਾਇਮਰੀ ਸਕੂਲ ਨੂੰ ਹੈਪੀ ਸਕੂਲ ਬਣਾਉਣ ਦਾ ਸੰਕਲਪ ਅਤੇ ਅਧਿਆਪਕ ਦਿਵਸ ਸਮਾਰੋਹ ਸਫਲਤਾ ਪੂਰਵਕ ਆਯੋਜਿਤ ਕੀਤੇ ਹਨ।

ਉਨ੍ਹਾਂ ਦੱਸਿਆ ਕਿ ਅਗਲੀ ਤਿਮਾਹੀ ਵਿੱਚ ਰੋਟਰੀ ਥੀਮ “ਏਕ ਚੰਮਚ ਕਮ, ਚਾਰ ਕਦਮ ਆਗੇ" ਥੀਮ ਅਤੇ ਕਲੱਬ ਐਨ ਸੀ ਡੀ ਅਧੀਨ ਸ਼ੂਗਰ-ਬੀ ਪੀ ਚੈੱਕਅਪ ਕੈਂਪ, ਮੈਡੀਟੇਸ਼ਨ ਕੈਂਪ, ਹੈੰਡ ਵਾਸ਼ ਡੇ, ਦੀਵਾਲੀ ਤਿਉਹਾਰ ਦਾ ਕਲੱਬ ਵਿੱਚ ਆਯੋਜਨ ਕਰੇਗੀ। ਇਸ ਮੌਕੇ 'ਤੇ ਕਲੱਬ ਦੇ ਸੀਨੀਅਰ ਮੈਂਬਰ ਰੋਟਰੀਅਨ ਡਾ.ਅਨਿਲ ਚੋਪੜਾ, ਡਾ. ਐਲ ਕੇ ਕੋਹਲੀ, ਦਸ਼ਮੇਸ਼ ਸੇਠੀ, ਗੁਲਸ਼ਨ ਸਚਦੇਵਾ, ਅਰੁਣ ਖੇਤਰਪਾਲ, ਅਨਿਲ ਸੂਦ, ਸੰਜੇ ਮਿਤਲ, ਹਰਸਿਮਰਨ ਸਿੰਘ, ਦਸ਼ਮੇਸ਼ ਸਿੰਘ ਸੇਠੀ, ਰਾਜੇਸ਼ ਮਲਿਕ, ਕਪਿਲ ਟੰਡਨ, ਰੋਟਰੀਅਨ ਅਸ਼ਵਨੀ ਗਰੋਵਰ, ਸੁਖਦੇਵ ਸ਼ਰਮਾ ਆਦਿ ਮੌਜੂਦ ਸਨ।