ਮੂੰਹ ਢੱਕ ਕੇ ਵਾਹਨ ਚਲਾਉਣ 'ਤੇ ਪਾਬੰਦੀ ਦੇ ਹੁਕਮ

Last Updated: Sep 10 2019 10:56
Reading time: 0 mins, 35 secs

ਜਿਲ੍ਹਾ ਮੈਜਿਸਟ੍ਰੇਟ ਕਪੂਰਥਲਾ ਡੀ.ਪੀ.ਐਸ ਖਰਬੰਦਾ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤੇ ਹਨ ਕਿ ਕਪੂਰਥਲਾ ਜਿਲੇ ਦੀ ਹਦੂਦ ਅੰਦਰ ਕੋਈ ਵੀ ਵਾਹਨ ਚਾਲਕ ਮੂੰਹ ਢੱਕ ਕੇ ਜਾਂ ਮੂੰਹ 'ਤੇ ਕੱਪੜਾ ਬੰਨ ਕੇ ਡਰਾਈਵਿੰਗ ਨਹੀਂ ਕਰੇਗਾ। ਇਹ ਹੁਕਮ 25 ਅਕਤੂਬਰ 2019 ਤੱਕ ਲਾਗੂ ਰਹਿਣਗੇ। ਜਾਰੀ ਹੁਕਮਾਂ ਵਿੱਚ ਜਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਹੈ ਕਿ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਦੋਪਹੀਆ ਵਾਹਨ ਚਾਲਕਾਂ ਵੱਲੋਂ ਅਕਸਰ ਮੂੰਹ ਢੱਕ ਕੇ ਜਾਂ ਮੂੰਹ 'ਤੇ ਕੱਪੜਾ ਬੰਨ ਕੇ ਡਰਾਈਵਿੰਗ ਕੀਤੀ ਜਾਂਦੀ ਹੈ। ਇਸ ਤਰਾਂ ਦੇ ਕਈ ਚਾਲਕ ਜ਼ੁਰਮ/ਨਾਜਾਇਜ਼ ਹਰਕਤਾਂ ਕਰਦੇ ਹਨ ਅਤੇ ਕਿਸੇ ਸਮੇਂ ਵੀ ਅਮਨ ਤੇ ਕਾਨੂੰਨ ਦੀ ਸਥਿਤੀ ਭੰਗ ਹੋ ਸਕਦੀ ਹੈ, ਜਿਸ 'ਤੇ ਫੌਰੀ ਕਾਰਵਾਈ ਕਰਨ ਦੀ ਲੋੜ ਹੈ।