ਸਤਲੁਜ ਦਰਿਆ 'ਚ ਘਟਿਆ ਪਾਣੀ ਦਾ ਪੱਧਰ, ਪਰ ਖ਼ਤਰਾ ਹਾਲੇ ਵੀ !!!

Last Updated: Aug 25 2019 17:56
Reading time: 0 mins, 51 secs

ਪੰਜਾਬ ਵਿੱਚ ਆਏ ਹੜ੍ਹਾਂ ਦੇ ਕਾਰਨ ਜਿੱਥੇ ਵੱਡੇ ਪੱਧਰ 'ਤੇ ਜਾਨੀ ਅਤੇ ਮਾਲੀ ਨੁਕਸਾਨ ਹੋ ਚੁੱਕਿਆ ਹੈ, ਉੱਥੇ ਹੀ ਕਈ ਇਲਾਕਿਆਂ ਦੇ ਵਿੱਚ ਤਾਂ ਲੋਕਾਂ ਨੂੰ ਪੀਣ ਨੂੰ ਪਾਣੀ ਅਤੇ ਖਾਣ ਨੂੰ ਰੋਟੀ ਤੱਕ ਨਹੀਂ ਮਿਲ ਰਹੀ। ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਪੰਜਾਬ ਵਾਸੀ ਕਾਫ਼ੀ ਜ਼ਿਆਦਾ ਪ੍ਰਭਾਵਿਤ ਹੋਏ ਹਨ। ਦੱਸ ਦਈਏ ਕਿ ਲੰਘਿਆ ਹਫ਼ਤਾ ਪੰਜਾਬ ਵਾਸੀਆਂ ਦੇ ਲਈ ਬੇਹੱਦ ਹੀ ਖ਼ਤਰਨਾਕ ਸੀ, ਕਿਉਂਕਿ ਲੋਕਾਂ ਨੂੰ ਰਾਤ ਅਤੇ ਦਿਨ ਸਮੇਂ ਪਾਣੀ ਦਾ ਡਰ ਹੀ ਸਤਾਉਂਦਾ ਰਹਿੰਦਾ ਸੀ।

ਦੱਸ ਦਈਏ ਕਿ ਕਈ ਇਲਾਕਿਆਂ ਦੇ ਵਿੱਚ ਹਾਲੇ ਵੀ ਹੜ੍ਹ ਦਾ ਕਹਿਰ ਇਸ ਕਦਰ ਜਾਰੀ ਹੈ ਕਿ ਕੋਈ ਕਹਿਣ ਦੀ ਹੱਦ ਨਹੀਂ। ਮਿਲੀ ਜਾਣਕਾਰੀ ਮੁਤਾਬਿਕ ਸਤਲੁਜ ਦਰਿਆ ਦੇ ਵਿੱਚ ਹੁਣ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਹੈ ਅਤੇ ਕਰੀਬ ਦੋ ਢਾਈ ਫੁੱਟ ਸਤਲੁਜ ਦਾ ਪਾਣੀ ਨੀਵਾਂ ਹੋ ਗਿਆ ਹੈ। ਨਹਿਰੀ ਵਿਭਾਗ ਦੇ ਅਧਿਕਾਰੀ ਤੋਂ ਮਿਲੀ ਜਾਣਕਾਰੀ ਮੁਤਾਬਿਕ ਕਰੀਬ ਡੇਢ ਫੁੱਟ ਹੜ੍ਹਾਂ ਦਾ ਪਾਣੀ ਉਤਰ ਚੁੱਕਿਆ ਹੈ ਅਤੇ ਹਰੀਕੇ ਹੈੱਡ ਵਿੱਚ ਵੀ ਪਾਣੀ ਦੀ ਆਫ਼ਤ ਅੱਧੀ ਰਹਿ ਗਈ, ਜਿਸਦੇ ਕਾਰਨ ਲੋਕਾਂ ਨੂੰ ਕੁਝ ਰਾਹਤ ਮਿਲਦੀ ਵਿਖਾਈ ਦੇ ਰਹੀ ਹੈ।