ਸਰਹੱਦੀ ਜ਼ਿਲ੍ਹੇ ਦੇ ਵੱਖ ਵੱਖ ਮੰਦਰਾਂ 'ਚ ਮਨਾਈ ਗਈ ਸ਼ਰਧਾ ਨਾਲ ਜਨਮ ਅਸ਼ਟਮੀ.!!

Last Updated: Aug 25 2019 16:27
Reading time: 0 mins, 42 secs

ਸਰਹੱਦੀ ਜਿਲ੍ਹੇ ਫਿਰੋਜ਼ਪੁਰ ਦੇ ਛਾਉਣੀ ਇਲਾਕੇ ਦੇ ਸਥਿਤ ਪ੍ਰਚੀਨ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ, ਸਨਾਤਮ ਧਰਮ ਮੰਦਰ, ਸ਼ੀਤਲਾ ਮੰਦਰ ਆਦਿ ਮੰਦਰਾਂ ਦੇ ਵਿੱਚ ਜਨਮ ਅਸ਼ਟਮੀ ਬੜੀ ਧੂਮਧਾਮ ਨਾਲ ਮਨਾਈ ਗਈ। ਇਨ੍ਹਾਂ ਮੰਦਰਾਂ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਫਿਰੋਜ਼ਪੁਰ ਕੈਂਟ ਬੋਰਡ ਦੇ ਮੈਂਬਰ ਜੋਰਾ ਸਿੰਘ ਸੰਧੂ ਪਹੁੰਚੇ। ਜਿਨ੍ਹਾਂ ਦੇ ਵੱਲੋਂ ਮੰਦਰ ਪ੍ਰਬੰਧਕਾਂ ਅਤੇ ਸੰਗਤਾਂ ਆਦਿ ਦੇ ਨਾਲ ਜਨਮ ਅਸ਼ਟਮੀ ਮਨਾਈ ਗਈ। ਦੱਸ ਦਈਏ ਕਿ ਬੱਚਿਆਂ ਨੇ ਜਨਮ ਅਸ਼ਟਮੀ ਦੇ ਤਿਉਹਾਰ ਸਬੰਧੀ ਭਾਸ਼ਣ ਪੇਸ਼ ਕੀਤੇ ਅਤੇ ਛੋਟੇ-ਛੋਟੇ ਬੱਚਿਆਂ ਨੇ ਰੰਗ ਬਿਰੰਗੇ ਕੱਪੜੇ ਪਹਿਨ ਕੇ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤੇ। ਫਿਰੋਜ਼ਪੁਰ ਕੈਂਟ ਬੋਰਡ ਦੇ ਮੈਂਬਰ ਜੋਰਾ ਸਿੰਘ ਸੰਧੂ ਨੇ ਜਨਮ ਅਸ਼ਟਮੀ ਦੇ ਤਿਉਹਾਰ ਦੇ ਇਤਿਹਾਸ ਬਾਰੇ ਚਾਨਣਾ ਪਾਇਆ। ਇਸ ਮੌਕੇ 'ਤੇ ਪੁਜਾਰੀਆਂ ਵੱਲੋਂ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਪੂਜਾ ਕਰ ਕੇ ਸੰਗਤਾਂ ਨੂੰ ਚਰਨਾਤਮ ਦਾ ਪ੍ਰਸ਼ਾਦ ਦਿੱਤਾ ਜਾ ਰਿਹਾ ਹੈ ਅਤੇ ਭਗਵਾਨ ਸ੍ਰੀ ਕ੍ਰਿਸ਼ਨ ਦੀ ਮਹਿਮਾ ਦਾ ਗੁਣਗਾਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ ਜਾ ਰਿਹਾ ਹੈ।