ਤੇ, ਹੁਣ ਪੰਜਾਬੀਆਂ ਨੂੰ ਰੁਆਉਣਗੇ ਗੰਢੇ-ਟਮਾਟਰ ਵੀ!! (ਵਿਅੰਗ)

Last Updated: Aug 25 2019 12:28
Reading time: 1 min, 0 secs

ਭਾਖ਼ੜਾ ਡੈਮ ਦੇ ਖ਼ੁੱਲੇ ਗੇਟਾਂ ਨੇ ਤਾਂ ਪੰਜਬੀਆਂ ਨੂੰ ਪਹਿਲਾਂ ਹੀ ਬੜਾ ਰੁਆਇਆ ਹੈ, ਹੁਣ ਹਰ ਰਸੋਈ ਦੀ ਵੱਡੀ ਲੋੜ ਸਮਝੇ ਜਾਂਦੇ ਗੰਢੇ ਤੇ ਟਮਾਟਰ ਅਤੇ ਸਬਜੀਆਂ ਦੀਆਂ ਵਧੀਆਂ ਕੀਮਤਾਂ ਵੀ ਪੰਜਾਬੀਆਂ ਨੂੰ ਘੱਟ ਨਹੀਂ ਰੁਆਉਣਗੀਆਂ। ਪੰਜਾਬ ਤੇ ਹਰਿਆਣਾ ਵਿੱਚ ਹੜਾਂ ਦੀ ਮਾਰ ਫ਼ਸਲਾਂ ਨਾ ਕੇਵਲ ਝੋਨਾ ਬਲਕਿ ਸਬਜੀਆਂ ਵੀ ਪੂਰੀ ਤਰਾਂ ਨਾਲ ਖ਼ਤਮ ਹੋ ਚੁੱਕੀਆਂ ਹਨ, ਜਿਸਦੇ ਚਲਦਿਆਂ ਉਨ੍ਹਾਂ ਦੀਆਂ ਕੀਮਤਾਂ ਵੀ ਅਸਮਾਨੀ ਚੜ ਗਈਆਂ ਹਨ। 

ਜੇਕਰ ਮੰਡੀਆਂ ਦੀ ਗੱਲ ਕਰੀਏ ਤਾਂ ਇਸ ਵੇਲੇ ਪੰਜਾਬੀਆਂ ਦੀ ਰਸੋਈ ਦੀ ਸ਼ਾਨ ਸਮਝੇ ਜਾਂਦੇ ਗੰਢੇ-ਟਮਾਟਰ ਦੇ ਭਾਅ ਪਹਿਲਾਂ ਦੇ ਮੁਕਾਬਲੇ ਚੌਗੁਣੇ ਨਾਲੋ ਵੀ ਵੱਧ ਹੋ ਚੁੱਕੇ ਹਨ। ਦੁੱਗਣੇ ਹੀ ਨਹੀਂ ਕਈਆਂ ਮੰਡੀਆਂ ਤੋਂ ਤਾਂ ਇਹ ਗਾਇਬ ਵੀ ਹੋ ਚੁੱਕੇ ਹਨ। ਪੰਜਾਬ ਦੀਆਂ ਸਬਜੀ ਮੰਡੀਆਂ ਵਿੱਚ ਜਿਹੜਾ ਟਮਾਟਰ ਅਸਾਨੀ ਦੇ ਨਾਲ 15 ਤੋਂ 20 ਰੁਪਏ ਮਿਲ ਜਾਂਦਾ ਸੀ, ਉਹੀ ਟਮਾਟਰ ਇਸ ਵੇਲੇ 70 ਤੋਂ 80 ਰੁਪਏ ਕਿੱਲੋ ਵਿਕ ਰਿਹਾ ਹੈ। ਗੱਲ ਕਰੀਏ ਜੇਕਰ ਗੰਢੇ ਦੀ ਤਾਂ, ਇਹ ਇਸ ਵੇਲੇ 40 ਤੋਂ 50 ਰੁਪਏ ਕਿੱਲੋ ਦੇ ਨੇੜੇ ਤੇੜੇ ਵਿਕ ਰਿਹਾ ਹੈ ਜਦਕਿ ਹੜਾਂ ਤੋਂ ਪਹਿਲਾਂ ਇਨ੍ਹਾਂ ਗੰਢਿਆਂ ਨੂੰ ਕੋਈ 15 ਤੋਂ 20 ਰੁਪਏ ਕਿੱਲੋ ਨਹੀਂ ਸੀ ਖ਼੍ਰੀਦਦਾ। ਦੋਸਤੋ, ਪੰਜਾਬ ਪਹਿਲਾਂ ਤੋਂ ਹੀ ਹੜਾਂ ਦੀ ਮਾਰ ਝੇਲ ਰਿਹਾ ਹੈ, ਅਜਿਹੇ ਵਿੱਚ ਮਹਿੰਗਾਈ ਦੀ ਇਹ ਮਾਰ ਲੋਕਾਂ ਲਈ ਦੋਹਰੀ ਮਾਰ ਸਾਬਤ ਹੋਵੇਗੀ। ਲੋਕੀ ਰੋਣ ਗੇ ਨਹੀਂ ਤਾਂ ਹੋਰ ਕੀ ਕਰਨਗੇ?