ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, ਸੰਚਾਲਕ ਸਮੇਤ 5 ਕਾਬੂ.!!!

Last Updated: Aug 24 2019 12:01
Reading time: 1 min, 15 secs

ਸਥਾਨਕ ਬਸਤੀ ਭੱਟੀਆਂ ਵਾਲੀ ਵਿਖੇ ਚੱਲਦੇ ਦੇਹ ਵਪਾਰ ਦੇ ਧੰਦੇ ਦਾ ਫ਼ਿਰੋਜ਼ਪੁਰ ਸ਼ਹਿਰੀ ਪੁਲਿਸ ਦੇ ਵੱਲੋਂ ਪਰਦਾਫਾਸ਼ ਕਰਨ ਦਾ ਦਾਅਵਾ ਕਰਦਿਆਂ ਹੋਇਆ ਸੰਚਾਲਕ ਸਮੇਤ 5 ਜਣਿਆਂ ਨੂੰ ਕਾਬੂ ਕੀਤਾ ਗਿਆ ਹੈ। ਇਸ ਸਬੰਧ 'ਚ ਪੁਲਿਸ ਥਾਣਾ ਸਿਟੀ ਫ਼ਿਰੋਜ਼ਪੁਰ ਵੱਲੋਂ ਸੰਚਾਲਕ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫ਼ਿਰੋਜ਼ਪੁਰ ਦੇ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੀ ਪੁਲਿਸ ਪਾਰਟੀ ਸਮੇਤ ਗਸ਼ਤ ਦੇ ਸਬੰਧ 'ਚ ਫ਼ਿਰੋਜ਼ਪੁਰ ਸ਼ਹਿਰ ਵਿਖੇ ਮੌਜੂਦ ਸਨ ਤਾਂ ਇਸ ਦੌਰਾਨ ਉਨ੍ਹਾਂ ਦੀ ਪੁਲਿਸ ਪਾਰਟੀ ਨੂੰ ਕਿਸੇ ਖ਼ਾਸ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਵੀਰੋ ਨਾਂਅ ਦੀ ਔਰਤ ਆਪਣੇ ਘਰ ਵਿੱਚ ਗੈਰ ਮਰਦਾਂ ਤੇ ਔਰਤਾਂ ਨੂੰ ਬਤੌਰ ਗ੍ਰਾਹਕ ਬੁਲਾ ਕੇ ਆਰਥਿਕ ਫ਼ਾਇਦੇ ਲਈ ਸੰਭੋਗ ਕਰਵਾਉਂਦੀ ਹੈ ਅਤੇ ਚਕਲੇ ਦੀ ਕਮਾਈ 'ਤੇ ਨਿਰਭਰ ਹੈ, ਜਿਸ 'ਤੇ ਪਹਿਲੋਂ ਵੀ ਬਦਕਾਰੀ ਦੇ ਮੁਕੱਦਮੇ ਦਰਜ ਹਨ। 

ਮੁਖ਼ਬਰ ਨੇ ਪੁਲਿਸ ਨੂੰ ਸੂਚਨਾ ਦਿੱਤੀ ਜੇਕਰ ਹੁਣ ਉਕਤ ਜਗ੍ਹਾ 'ਤੇ ਛਾਪੇਮਾਰੀ ਕੀਤੀ ਜਾਵੇ, ਤਾਂ ਉੱਥੋਂ ਔਰਤਾਂ ਅਤੇ ਮਰਦ ਫੜੇ ਜਾ ਸਕਦੇ ਹਨ। ਇੰਸਪੈਕਟਰ ਜਤਿੰਦਰ ਸਿੰਘ ਨੇ ਦਾਅਵਾ ਕਰਦਿਆਂ ਹੋਇਆ ਦੱਸਿਆ ਕਿ ਜਦੋਂ ਉਕਤ ਵੀਰੋ ਦੇ ਘਰ 'ਤੇ ਛਾਪੇਮਾਰੀ ਕੀਤੀ ਗਈ ਤਾਂ ਦੇਹ ਵਪਾਰ ਦਾ ਧੰਦਾ ਚਲਾਉਣ ਵਾਲੀ ਔਰਤ ਵੀਰੋ ਸਮੇਤ ਦੋ ਔਰਤਾਂ ਅਤੇ ਦੋ ਮਰਦ ਕਾਬੂ ਕੀਤਾ ਗਿਆ। ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਵੀਰੋ ਵਿਧਵਾ ਸੋਹਨ ਲਾਲ ਵਾਸੀ ਬੰਨ ਵਾਲਾ ਵੇਹੜਾ ਬਸਤੀ ਭੱਟੀਆਂ ਵਾਲੀ ਫ਼ਿਰੋਜ਼ਪੁਰ ਸ਼ਹਿਰ ਦੇ ਵਿਰੁੱਧ 3/4/5 ਇਮੋਰਲ ਟਰੈਫ਼ਿਕ ਪ੍ਰੀਵੈਨਸ਼ਨ ਐਕਟ 1956 ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਪੁਲਿਸ ਨੇ ਦਾਅਵਾ ਕਰਦਿਆਂ ਹੋਇਆ ਦੱਸਿਆ ਕਿ ਵੀਰੋ ਦੇ ਵਿਰੁੱਧ ਪਹਿਲੋਂ ਵੀ ਦੇਹ ਵਪਾਰ ਦਾ ਧੰਦਾ ਕਰਵਾਉਣ ਦੇ ਕਈ ਮਾਮਲੇ ਦਰਜ ਹਨ।