ਭਾਰਤ ਵਾਸੀਆਂ ਲਈ ਖੁਸ਼ਖਬਰੀ , ਸਫਲਤਾਪੂਰਵਕ ਆਪਣੇ ਟੀਚੇ ਵੱਲ ਨੂੰ ਵੱਧਦਾ ਚੰਦਰਯਾਨ-2( ਨਿਊਜਨੰਬਰ ਖ਼ਾਸ ਖ਼ਬਰ )

Last Updated: Aug 23 2019 11:20
Reading time: 1 min, 8 secs

ਉਹ ਸਮਾਂ ਨੇੜੇ ਆਉਂਦਾ ਜਾ ਰਿਹਾ ਹੈ, ਜਦੋਂ ਭਾਰਤ ਦਾ ਨਾਮ ਦੁਨੀਆ ਭਰ 'ਚ ਇੱਕ ਵਾਰ ਫਿਰ ਰੋਸ਼ਨ ਹੋਵੇਗਾ ਅਤੇ ਇਸ ਕੰਮ ਨੂੰ ਪੂਰਾ ਕਰਨ ਲਈ ਚੰਦਰਯਾਨ-2 ਆਪਣੇ ਟੀਚੇ ਵੱਲ ਵਧਦਾ ਜਾ ਰਿਹਾ ਹੈ। ਇਸ ਵਿਚਾਲੇ ਚੰਦਰਯਾਨ-2 ਦੀ ਹੁਣ ਤੱਕ ਦੀ ਸਫਲਤਾ 'ਚ ਇਹ ਵੀ ਬਹੁਤ ਅਹਿਮ ਹੈ ਕਿ ਚੰਦਰਯਾਨ-2 ਦੇ ਵਿਕਰਮ ਲੈਂਡਰ ਨੇ ਚੰਦ ਦੀ ਸਤਹ ਤੋਂ 2650 ਕਿਲੋਮੀਟਰ ਦੀ ਦੂਰੀ ਤੋਂ ਜੋ ਪਹਿਲੀ ਤਸਵੀਰ ਭੇਜੀ ਹੈ ਉਹ ਇਸ ਮਿਸ਼ਨ ਦੇ ਸਫਲਤਾਪੂਰਵਕ ਪੁਰਾ ਹੋਣ ਦਾ ਉਹ ਸਬੂਤ ਹੈ ਜਿਸਦੀ ਉਡੀਕ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ ।

ਭਾਰਤ ਵਾਸੀਆਂ ਲਈ ਇਹ ਬੇਹਦ ਖੁਸ਼ੀ ਦੀ ਗੱਲ ਹੈ ਕਿ ਚੰਦਰਯਾਨ-2 ਦਾ ਚੰਦ ਦੀ ਸਤਹ ਨੂੰ ਛੋਹ ਦਾ ਸੁਪਨਾ ਜਲਦ ਪੁਰਾ ਹੋਵੇਗਾ ਜਿਸਨੂੰ ਦੁਨੀਆਂ ਭਰ ਦੇ ਪੁਲਾੜ ਵਿਗਿਆਨੀਆਂ ਸਣੇ ਲੋਕਾਂ ਵੱਲੋਂ ਉਤਸੁਕਤਾ ਨਾਲ ਵੇਖਿਆ ਜਾ ਰਿਹਾ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਈਸਰੋ) ਨੇ ਚੰਦਰਯਾਨ-2 ਦੀ ਮਿਸ਼ਨ ਚੰਦਰਮਾ ਦੇ ਸਫ਼ਰ ਤੇ ਸਫਲਤਾ ਬਾਰੇ ਕਿਹਾ ਕਿ ਚੰਦਰਯਾਨ-2 ਨੇ ਲੂਨਰ ਪਰਤ ਤੋਂ ਲੱਗਪੱਗ 2650 ਕਿਲੋਮੀਟਰ ਦੀ ਉੱਚਾਈ ਤੋਂ ਤਸਵੀਰ ਲਈ ਹੈ ਜਿਸਨੂੰ "ਈਸਰੋ" ਨੇ ਟਵੀਟ ਕਰ ਦੇਸ਼ਵਾਸੀਆਂ ਨਾਲ ਇਸ ਖੁਸ਼ੀ ਦੇ ਪਲਾਂ ਨੂੰ ਸਾਂਝਾ ਕੀਤਾ ਹੈ। ਈਸਰੋ ਨੇ ਟਵੀਟ ਰਾਹੀਂ ਦੱਸਿਆ ਕਿ ਚੰਦਰਯਾਨ-2 ਦੇ ਵਿਕਰਮ ਲੈਂਡਰ ਵੱਲੋਂ ਲਈ ਗਈ ਚੰਦ ਦੀ ਪਹਿਲੀ ਤਸਵੀਰ 'ਚ ਓਰੀਐਂਟਲ ਬੈਸਿਨ ਅਤੇ ਅਪੋਲੋ ਕ੍ਰੇਟਰਸ ਨੂੰ ਵੇਖਿਆ ਜਾ ਸਕਦਾ ਹੈ। ਚੰਦਰਯਾਨ-2 ਦੀ ਵੱਲੋਂ ਇਸ ਤਸਵੀਰ ਨੂੰ ਭੇਜਣਾ ਅਤੇ ਆਪਣੇ ਨਿਸ਼ਾਨੇ ਵੱਲ ਸਫਲਤਾਪੂਰਵਕ ਵਧਦੇ ਜਾਣਾ ਇਸਰੋ ਦੇ ਵਿਗਿਆਨੀਆਂ ਸਣੇ ਭਾਰਤ ਵਾਸੀਆਂ ਲਈ ਕਿਸੀ ਵੱਡੀ ਖੁਸ਼ਖਬਰੀ ਤੋਂ ਘੱਟ ਨਹੀਂ ਹੈ।