ਲੋਕਾਂ ਨੇ ਕੀਤੀ ਪੁਲਿਸ ਮੁਲਾਜ਼ਮਾਂ ਨਾਲ ਕੁੱਟਮਾਰ

Last Updated: Aug 22 2019 17:56
Reading time: 0 mins, 39 secs

ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਟ੍ਰੈਫ਼ਿਕ ਪੁਲਿਸ ਮੁਲਾਜ਼ਮ ਵਿੱਚ ਹੋਈ ਝੜਪ ਦਾ ਮਾਮਲਾ ਹਾਲੇ ਤੱਕ ਗਰਮਾਇਆ ਹੋਇਆ ਹੈ, ਉਧਰ ਜ਼ਿਲ੍ਹਾ ਬਠਿੰਡਾ ਦੀ ਪੁਲਿਸ ਤੇ ਇੱਕ ਵਾਰ ਫਿਰ ਕੁੱਟਮਾਰ ਦੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਬਠਿੰਡਾ ਦੇ ਪਿੰਡ ਗਹਿਰੀ ਭਾਗੀ ਦੇ ਦੇਵੀ ਨਗਰ ਵਿਖੇ ਪਿੰਡ ਦੇ ਲੋਕਾਂ ਵੱਲੋਂ ਕੁੱਟਮਾਰ ਕੀਤੀ ਗਈ ਹੈ। ਇਸ ਮਾਮਲੇ ਵਿੱਚ ਬਠਿੰਡਾ ਪੁਲਿਸ ਵੱਲੋਂ 18 ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਗਿਆ ਹੈ।

ਮਾਮਲੇ ਦੀ ਪੂਰੀ ਜਾਣਕਾਰੀ ਹਾਲੇ ਤੱਕ ਸਾਹਮਣੇ ਨਹੀਂ ਆ ਸਕੀ ਹੈ। ਦੱਸਦੇ ਚਲੀਏ ਕਿ ਬਠਿੰਡਾ ਸ਼ਹਿਰ ਵਿੱਚ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਬਾਰ ਕੌਂਸਲ ਬਠਿੰਡਾ ਦੇ ਸਾਬਕਾ ਪ੍ਰਧਾਨ ਅਤੇ ਟ੍ਰੈਫ਼ਿਕ ਪੁਲਿਸ ਮੁਲਾਜ਼ਮ ਵਿਚਕਾਰ ਹੋਈ ਝੜਪ ਦਾ ਮਾਮਲਾ ਹਾਲੇ ਤੱਕ ਗਰਮਾਇਆ ਹੋਇਆ ਹੈ। ਆਪ ਪ੍ਰਧਾਨ ਦੇ ਹੱਕ ਵਿੱਚ ਜ਼ਿਲ੍ਹਾ ਬਠਿੰਡਾ ਦੇ ਵਕੀਲਾਂ ਨੇ ਐਸਐਸਪੀ ਦਫਤਰ ਬਠਿੰਡਾ ਮੂਹਰੇ ਲਗਾਤਾਰ ਚੌਥੇ ਦਿਨ ਵੀ ਧਰਨਾ ਲਗਾਇਆ ਹੋਇਆ ਹੈ।