ਪੈਟਰੋਲ ਪੰਪ ਤੋਂ ਚਿੱਟੇ ਦਿਨ ਚੋਰਾਂ ਨੇ ਉਡਾਈ ਕਾਰ !!!

Last Updated: Aug 22 2019 10:12
Reading time: 1 min, 0 secs

ਫ਼ਿਰੋਜ਼ਪੁਰ ਕੈਂਟ ਸਥਿਤ ਸਮੁੰਦਰੀ ਪੈਟਰੋਲ ਪੰਪ ਤੋਂ ਚਿੱਟੇ ਦਿਨੇ ਅਣਪਛਾਤੇ ਚੋਰ ਕਾਰ ਚੋਰੀ ਕਰਕੇ ਲੈ ਗਏ। ਇਸ ਸਬੰਧ ਵਿੱਚ ਕੈਂਟ ਫ਼ਿਰੋਜ਼ਪੁਰ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸ਼ੁੱਭ ਅਸ਼ੀਸ਼ ਰਾਏ ਪੁੱਤਰ ਰਤਨ ਲਾਲ ਰਾਏ ਵਾਸੀ ਬੀ-3, 3 ਫਲੈਟ ਅਪਾਰਟਮੈਂਟ ਗੋਪਾਲਪੁਰ ਉਤਰਾਏਅਨ ਅਸਨਸੋਲ ਰਘੂਨਾਥ ਚੱਕ ਯੂ ਸੀ ਦੰਗਾ ਵਰਧਮਾਨ ਵੈਸਟ ਬੰਗਾਲ ਨੇ ਥਾਣਾ ਕੈਂਟ ਪੁਲਿਸ ਫ਼ਿਰੋਜ਼ਪੁਰ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਉਂਦਿਆਂ ਹੋਇਆਂ ਦੱਸਿਆ ਕਿ ਉਹ ਸੀਅਟ ਟਾਇਰ ਕੰਪਨੀ ਜਲੰਧਰ ਵਿੱਚ ਕੰਮ ਕਰਦਾ ਹੈ ਅਤੇ ਬੀਤੇ ਦਿਨ ਕੰਪਨੀ ਦੇ ਕੰਮਕਾਜ ਸਬੰਧੀ ਫ਼ਿਰੋਜ਼ਪੁਰ ਕੈਂਟ ਵਿਖੇ ਆਇਆ ਸੀ।

ਸ਼ੁੱਭ ਅਸ਼ੀਸ਼ ਰਾਏ ਨੇ ਦੱਸਿਆ ਕਿ ਉੁਨ੍ਹਾਂ ਨੇ ਆਪਣੀ ਕਾਰ ਸਮੁੰਦਰੀ ਪੈਟਰੋਲ ਪੰਪ ਕੋਲ ਖੜ੍ਹੀ ਕਰਕੇ ਆਪ ਕੰਮ ਕਾਰ ਦੇ ਸਿਲਸਿਲੇ ਵਿੱਚ ਚਲੇ ਗਏ, ਪਰ ਜਦੋਂ ਉਨ੍ਹਾਂ ਨੇ ਵਾਪਸ ਆ ਕੇ ਵੇਖਿਆ ਤਾਂ ਉਨ੍ਹਾਂ ਦੀ ਕਾਰ ਉਕਤ ਜਗ੍ਹਾ 'ਤੇ ਮੌਜੂਦ ਨਹੀਂ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਾਰ ਦੀ ਕਾਫ਼ੀ ਭਾਲ ਕੀਤੀ, ਪਰ ਉਹ ਕਿਧਰੇ ਵੀ ਨਾ ਮਿਲੀ। ਸ਼ੁੱਭ ਅਸ਼ੀਸ਼ ਰਾਏ ਮੁਤਾਬਿਕ ਉਨ੍ਹਾਂ ਦੀ ਕਾਰ ਨੂੰ ਕੋਈ ਅਣਪਛਾਤੇ ਵਿਅਕਤੀ ਚੋਰੀ ਕਰਕੇ ਲੈ ਗਏ ਹਨ। ਦੂਜੇ ਪਾਸੇ ਇਸ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਮਹਿੰਦਰ ਸਿੰਘ ਨੇ ਦੱਸਿਆ ਸ਼ਿਕਾਇਤਕਰਤਾ ਸ਼ੁੱਭ ਅਸ਼ੀਸ਼ ਰਾਏ ਦੇ ਬਿਆਨਾਂ ਦੇ ਆਧਾਰ ਤੇ ਅਣਪਛਾਤੇ ਚੋਰਾਂ ਦੇ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।