ਇੱਕ ਪਾਸੇ ਹੜ੍ਹ, ਦੂਜੇ ਪਾਸੇ ਪਾਣੀ ਦੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਧਾਰਨਾ ਸ਼ੁਰੂ! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Aug 21 2019 16:13
Reading time: 1 min, 3 secs

ਇੱਕ ਪਾਸੇ ਦੇਸ਼ 'ਚ ਭਾਰੀ ਬਰਸਾਤਾਂ ਕਰਕੇ ਪੈਦਾ ਹੋਈ ਹੜ੍ਹ ਜਿਹੀ ਸਥਿਤੀ ਹੋਰ ਵੀ ਖ਼ਰਾਬ ਹੋ ਰਹੀ ਹੈ ਅਤੇ ਕਈ ਜਾਨਾਂ ਚਲੀਆਂ ਗਈਆਂ ਹਨ ਅਤੇ ਮਾਲੀ ਨੁਕਸਾਨ ਦਾ ਅੰਦਾਜ਼ਾ ਲਾਉਣਾ ਔਖਾ ਹੈ। ਅਜਿਹੀ ਸਥਿਤੀ ਸੂਬਾ ਪੰਜਾਬ 'ਚ ਵੀ ਬਣੀ ਹੋਈ ਹੈ, ਪਰ ਕੁਦਰਤ ਦੇ ਰੰਗ ਬੜੇ ਹੀ ਨਿਆਰੇ ਹਨ। ਇੱਕ ਪਾਸੇ ਪਾਣੀ ਪਾਣੀ ਹੋਇਆ ਪਿਆ ਹੋ ਤਾਂ ਦੂਜੇ ਪਾਸੇ ਲੋਕ ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਧਰਨੇ ਪ੍ਰਦਰਸ਼ਨ ਕਰਨ ਨੂੰ ਮਜਬੂਰ ਹਨ। ਅੱਜ ਸਿੰਚਾਈ ਪਾਣੀ ਦੀ ਕਮੀ ਨੂੰ ਪੂਰਾ ਕਰਨ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰਾ ਵੱਲੋਂ ਡਿਪਟੀ ਕਮਿਸ਼ਨਰ ਫਾਜ਼ਿਲਕਾ ਦੇ ਬਾਹਰ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਹੈ। ਇਹ ਧਰਨਾ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸ. ਉਦੈ ਸਿੰਘ ਘੁੜਿਆਣਾ ਦੀ ਅਗੁਵਾਈ 'ਚ ਸ਼ੁਰੂ ਕੀਤਾ ਗਿਆ। ਪਿੰਡ ਰਾਮਕੋਟ ਦੇ ਨੌਜਵਾਨ ਕਿਸਾਨ ਆਗੂ ਦਵਿੰਦਰ ਸਹਾਰਨ ਸਣੇ ਹੋਰਨਾਂ ਆਗੂਆਂ ਨੇ ਟੇਲ 'ਤੇ ਪੈਂਦੇ ਪਿੰਡਾਂ ਤੱਕ ਸਿੰਚਾਈ ਪਾਣੀ ਪੁਰੀ ਮਾਤਰਾ 'ਚ ਨਾ ਪਹੁੰਚਣ ਕਰਕੇ ਇਹ ਧਰਨਾ ਲਾਇਆ। ਉਨ੍ਹਾਂ ਕਿਹਾ ਕਿ ਸਰਕਾਰ ਦੀ ਨੀਤੀ ਹੈ ਕਿ ਕਿਸਾਨਾਂ ਨੂੰ ਪਾਣੀ ਨਾ ਦਿੱਤਾ ਜਾਵੇ ਅਤੇ ਪਾਣੀ ਬਗੈਰ ਜਮੀਨਾਂ ਬੰਜਰ ਹੋਣ ਤੋਂ ਬਾਅਦ ਕਿਸਾਨਾਂ ਇਨ੍ਹਾਂ ਨੂੰ ਸਸਤੇ ਭਾਵ 'ਚ ਜਮੀਨਾਂ ਨੂੰ ਵੇਚਣ ਲਈ ਮਜਬੂਰ ਹੋ ਜਾਣ ਪਰ ਕਿਸਾਨ ਯੂਨੀਅਨ ਅਜਿਹਾ ਨਹੀਂ ਹੋਣ ਦੇਵੇਗੀ ਅਤੇ ਕਿਸਾਨਾਂ ਲਈ ਲੜਾਈ ਲੜਨ ਲਈ ਪੂਰੀ ਵਾਹ ਲੈ ਦੇਵੇਗੀ ਕਿਉਂਕਿ ਉਹ ਖੁਦ ਇੱਕ ਕਿਸਾਨ ਹਨ ਅਤੇ ਕਿਸਾਨਾਂ ਦੇ ਦਰਦ ਨੂੰ ਜਾਣਦੇ ਹਨ।