ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਉਪਕਰਨ ਮੁਹੱਈਆ ਕਰਵਾਉਣ ਲਈ ਲੱਗਣਗੇ 6 ਸ਼ਨਾਖ਼ਤੀ ਕੈਂਪ.!!

Last Updated: Aug 21 2019 15:03
Reading time: 0 mins, 36 secs

ਏਡੀਆਈਪੀ ਸਕੀਮ ਤਹਿਤ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਬਨਾਵਟੀ ਅੰਗ, ਟਰਾਈ ਸਾਈਕਲ, ਸਮਾਰਟ ਫ਼ੋਨ, ਕੈਲੀਪਰ, ਵਹੀਲ ਚੇਅਰ, ਕੰਨਾਂ ਦੀਆਂ ਮਸ਼ੀਨਾਂ, ਸਪੈਸ਼ਲ ਕਿੱਟਾਂ ਆਦਿ ਉਪਕਰਨ ਮੁਹੱਈਆ ਕਰਵਾਉਣ ਲਈ ਬਲਾਕ ਪੱਧਰ ਤੇ ਛੇ ਸ਼ਨਾਖ਼ਤੀ ਕੈਂਪ ਲਗਾਏ ਜਾਣਗੇ। ਇਹ ਕੈਂਪ 26 ਅਗਸਤ ਤੋਂ ਸ਼ੁਰੂ ਹੋ ਕੇ 31 ਅਗਸਤ ਤੱਕ ਲਗਾਏ ਜਾਣਗੇ। ਪਹਿਲਾਂ ਕੈਂਪ ਸਿਵਲ ਹਸਪਤਾਲ ਗੁਰੂਹਰਸਹਾਏ ਵਿਖੇ 26 ਅਗਸਤ ਨੂੰ, ਦੂਜਾ ਕੈਂਪ ਸਿਵਲ ਹਸਪਤਾਲ ਮਮਦੋਟ ਵਿਖੇ 27 ਅਗਸਤ ਨੂੰ, ਤੀਜ਼ਾ ਕੈਂਪ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ 28 ਅਗਸਤ ਨੂੰ, ਚੌਥਾ ਕੈਂਪ ਸਿਵਲ ਹਸਪਤਾਲ ਤਲਵੰਡੀ ਭਾਈ ਵਿਖੇ 29 ਅਗਸਤ ਨੂੰ, ਪੰਜਵਾਂ ਕੈਂਪ ਸਿਵਲ ਹਸਪਤਾਲ ਜ਼ੀਰਾ ਵਿਖੇ 30 ਅਗਸਤ ਨੂੰ ਅਤੇ ਛੇਵਾਂ ਕੈਂਪ ਸਿਵਲ ਹਸਪਤਾਲ ਮੱਖੂ ਵਿਖੇ 31 ਅਗਸਤ ਨੂੰ ਲਗਾਇਆ ਜਾਵੇਗਾ। ਇਹ ਸਾਰੇ ਕੈਂਪ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਲੱਗਣਗੇ।