ਅਧਿਆਪਕਾ ਦੀ ਕਮੀ ਕਰਕੇ ਜਥੇਬੰਦੀਆਂ ਨੇ ਮਾਰਿਆ ਸਕੂਲ ਨੂੰ ਜਿੰਦਾ

Last Updated: Aug 20 2019 18:38
Reading time: 0 mins, 41 secs

ਸਰਕਾਰ ਸਿੱਖਿਆ ਸੁਧਾਰ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਪਰ ਇਨ੍ਹਾਂ ਦਾਅਵਿਆਂ ਦੀ ਫ਼ੂਕ ਉਸ ਸਮੇਂ ਨਿਕਲ ਜਾਂਦੀ ਹੈ ਜੱਦੋ ਸਥਿਤੀ ਨੂੰ ਧਰਾਤਲ ਪੱਧਰ 'ਤੇ ਦੇਖਿਆ ਜਾਂਦਾ ਹੈ। ਅੱਜ ਪਿੰਡ ਜੇਠੂਕੇ ਵਿਖੇ ਅਧਿਆਪਕਾ ਦੀ ਘਾਟ ਕਾਰਨ ਵਿਦਿਆਰਥੀਆਂ ਦੇ ਮਾਪੇਆ ਸਮੇਤ ਵੱਖ-ਵੱਖ ਜਥੇਬੰਦੀਆਂ ਨੇ ਸਕੂਲ ਨੂੰ ਜਿੰਦਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ । ਜਥੇਬੰਦੀਆਂ ਦੇ ਬੁਲਾਰਿਆਂ ਨੇ ਦੱਸਿਆ ਕਿ ਇਸ ਸਮੇਂ ਜੇਠੂਕੇ ਦੇ ਸਰਕਾਰੀ ਹਾਈ ਸਕੂਲ 'ਚ 346 ਵਿਦਿਆਰਥੀ ਪੜ੍ਹ ਰਹੇ ਹਨ ਅਤੇ ਇਸ ਗਿਣਤੀ ਮੁਤਾਬਿਕ ਇਸ ਸਕੂਲ ਵਿੱਚ 15 ਅਧਿਆਪਕਾ ਦੀ ਜ਼ਰੂਰਤ ਹਾਈ ਪਰ ਇਸ ਸਮੇਂ ਇਸ ਸਕੂਲ ਵਿੱਚ ਸਿਰਫ਼ 9 ਅਧਿਆਪਕ ਹੀ ਹਨ। ਅਧਿਆਪਕਾ ਦਾ ਘਾਟ ਹੋਣ ਕਰਕੇ ਬੱਚਿਆਂ ਦੀ ਪੜਾਈ ਦਾ ਨੁਕਸਾਨ ਹੋ ਰਿਹਾ ਹੈ ਅਤੇ ਅਧਿਆਪਕਾ 'ਤੇ ਵੀ ਵਾਧੂ ਬੋਝ ਪੈ ਰਿਹਾ ਹੈ। ਮੌਕੇ 'ਤੇ ਪਹੁੰਚੇ ਜ਼ਿਲ੍ਹਾ ਅਫ਼ਸਰ ਬਲਜੀਤ ਕੁਮਾਰ ਨੇ ਤਿੰਨ ਦਿਨਾਂ ਵਿੱਚ ਤਿੰਨ ਅਧਿਆਪਕ ਭੇਜਣ ਦਾ ਐਲਾਨ ਕਰਕੇ ਸਥਿਤੀ ਨੂੰ ਸੰਭਾਲਿਆ।