ਕਈ ਹਿੱਸਿਆਂ 'ਚ ਸਤਲੁਜ ਦਾ ਪਾਣੀ ਹੋਇਆ ਨੀਵਾਂ !!!

Last Updated: Aug 20 2019 17:38
Reading time: 0 mins, 51 secs

ਬੀਤੇ ਕਈ ਦਿਨਾਂ ਤੋਂ ਪੈ ਰਹੀ ਭਾਰੀ ਬਾਰਸ਼ ਦੇ ਕਾਰਨ ਦਰਿਆਵਾਂ, ਨਦੀਆਂ-ਨਾਲਿਆਂ ਆਦਿ ਦੇ ਵਿੱਚ ਪਾਣੀ ਭਰ ਗਿਆ ਸੀ। ਇਸੇ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਦੇ ਅੰਦਰ ਭਾਰੀ ਬਰਸਾਤ ਹੋਣ ਦੇ ਕਾਰਨ ਹਿਮਾਚਲ ਦਾ ਪਾਣੀ ਭਾਖੜਾ ਡੈਮ ਆਦਿ ਦੇ ਵਿੱਚ ਪੈਣਾ ਸ਼ੁਰੂ ਹੋ ਗਿਆ ਸੀ। ਭਾਖੜਾ ਡੈਮ ਵਿੱਚੋਂ ਬੀਤੇ ਦਿਨੀਂ ਪਾਣੀ ਸਤਲੁਜ, ਬਿਆਸ ਆਦਿ ਦਰਿਆਵਾਂ ਨੂੰ ਛੱਡਿਆ ਗਿਆ, ਜਿਸਦੇ ਕਾਰਨ ਕਈ ਘਰਾਂ ਦੇ ਵਿੱਚ ਪਾਣੀ ਭਰ ਗਿਆ ਅਤੇ ਇਸ ਤੋਂ ਇਲਾਵਾ ਕਿਸਾਨਾਂ ਦੀਆਂ ਫਸਲਾਂ ਵੀ ਪਾਣੀ ਕਾਰਨ ਬਰਬਾਦ ਹੋ ਗਈਆਂ।

ਦੱਸ ਦਈਏ ਕਿ ਜੋ ਇਸ ਸਮੇਂ ਤਾਜ਼ਾ ਜਾਣਕਾਰੀ ਸਾਹਮਣੇ ਆ ਰਹੀ ਹੈ, ਉਸਦੇ ਮੁਤਾਬਿਕ ਫਿਰੋਜ਼ਪੁਰ ਦੇ ਕਈ ਹਿੱਸਿਆਂ ਦੇ ਵਿੱਚ ਪਾਣੀ ਦਾ ਪੱਧਰ ਘੱਟ ਚੁੱਕਿਆ ਹੈ। ਸੂਤਰ ਦੱਸਦੇ ਹਨ ਕਿ ਮੱਖੂ ਦੇ ਕੁਝ ਪਿੰਡਾਂ ਦੇ ਅੰਦਰ, ਜਿਨ੍ਹਾਂ ਦੇ ਵਿੱਚ ਬੀਤੇ ਕੱਲ੍ਹ ਭਾਰੀ ਵਧਿਆ ਸੀ, ਉੱਥੋਂ ਕਰੀਬ ਤਿੰਨ-ਤਿੰਨ ਫੁੱਟ ਪਾਣੀ ਨੀਵਾਂ ਹੋ ਗਿਆ ਹੈ। ਭਾਵੇਂ ਹੀ ਹਾਲੇ ਹੜ੍ਹਾਂ ਤੋਂ ਲੋਕਾਂ ਨੂੰ ਨਿਜਾਤ ਨਹੀਂ ਮਿਲੀ, ਪਰ ਲੋਕਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਪਾਣੀ ਦਾ ਪੱਧਰ ਹੋਰ ਨੀਵਾਂ ਹੋ ਸਕਦਾ ਹੈ। ਬਾਕੀ ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਕੀ ਬਣਦਾ ਹੈ?