ਪੰਜਾਬ ਸਰਕਾਰ ਨੇ ਲੋਕਾਂ ਨੂੰ ਦਿੱਤਾ ਜ਼ੋਰ ਦਾ ਝਟਕਾ ਚੁੱਪ-ਚਪੀਤੇ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Aug 20 2019 12:18
Reading time: 0 mins, 54 secs

ਲੋਕ ਸਰਕਾਰ ਨੂੰ ਚੁਣਦੇ ਹਨ ਕਿ ਉਨ੍ਹਾਂ ਦੀ ਚੁਣੀ ਹੋਈ ਸਰਕਾਰ ਲੋਕਾਂ ਨੂੰ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਕੇ ਦੇਵੇਗੀ ਅਤੇ ਲੋਕਾਂ ਨੂੰ ਜੀਣ ਦੇ ਸੋਹਣੇ ਅਤੇ ਸਸਤੇ ਸਾਧਨ ਮੁਹੱਈਆ ਕਰਵਾਏਗੀ। ਉਨ੍ਹਾਂ ਲੋਕਾਂ ਦੀ ਹਾਲਤ ਅਤੇ ਮਨੋਦਸ਼ਾ ਕੀ ਹੋਵੇਗੀ ਜਿੰਨਾ ਦੀ ਆਪਣੀ ਚੁਣੀ ਹੋਈ ਸਰਕਾਰ ਚੁਣਨ ਵਾਲੇ ਲੋਕਾਂ ਦੀਆਂ ਉਮੀਦ ਤੇ ਮਿੱਟੀ ਪਾ ਦੇਵੇ ਅਤੇ ਅਤੇ ਉਨ੍ਹਾਂ ਨੂੰ ਰਾਹਤ ਦੇਣ ਦੀ ਬਜਾਏ ਲੋਕਾਂ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਕਰ ਦੇਵੇ। ਐਸਾ ਹੀ ਕੀਤਾ ਹੈ ਪੰਜਾਬ ਦੀ ਕੈਪਟਨ ਸਰਕਾਰ ਨੇ। ਕੈਪਟਨ ਸਰਕਾਰ ਨੇ ਚੁੱਪ-ਚਪੀਤੇ ਹੀ ਆਮ ਲੋਕਾਂ ਨੂੰ ਇੱਕ ਵੱਡਾ ਝਟਕਾ ਦੇ ਦਿੱਤਾ ਹੈ।

ਸਰਕਾਰ ਨੇ ਬੱਸ ਕਿਰਾਏ ਵਿੱਚ ਵਾਧਾ ਕਰਕੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਕਰ ਦਿੱਤਾ ਹੈ। ਸਰਕਾਰ ਵੱਲੋਂ ਅੱਜ ਤੋਂ ਬੱਸ ਦੇ ਸਫ਼ਰ ਨੂੰ ਮਹਿੰਗਾ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਧਾਰਨ ਬੱਸ ਕਿਰਾਏ ਵਿੱਚ 5 ਪੈਸੇ ਪ੍ਰਤੀ ਕਿੱਲੋਮੀਟਰ ਵਾਧਾ ਕੀਤਾ ਗਿਆ ਹੈ ਇਸ ਨਾਲ ਸਫ਼ਰ ਹੁਣ 109 ਪੈਸੇ ਪ੍ਰਤੀ ਕਿੱਲੋਮੀਟਰ ਤੋਂ ਵੱਧ ਕੇ 114  ਪੈਸੇ ਪ੍ਰਤੀ ਕਿੱਲੋਮੀਟਰ ਹੋ ਗਿਆ ਹੈ। ਇਸ ਤੋਂ ਇਲਾਵਾ ਸਾਧਾਰਨ ਏਸੀ ਬੱਸ ਦੇ ਕਿਰਾਏ ਵਿੱਚ 20 ਫ਼ੀਸਦੀ ਵਾਧਾ, ਇੰਟੈਗ੍ਰਲ ਕੋਚ ਵਿੱਚ 80 ਫ਼ੀਸਦੀ ਅਤੇ ਸੁਪਰ ਇੰਟੈਗ੍ਰਲ ਕੋਚ ਵਿੱਚ 100 ਫ਼ੀਸਦੀ ਵਾਧਾ ਕੀਤਾ ਗਿਆ ਹੈ।