ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਵਿਰੋਧ ਵਿੱਚ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਨਾ ਹੋਣਾ ਬਹੁਤ ਕੁਝ ਕਹਿ ਰਿਹਾ ਹੈ (ਨਿਊਜ਼ਨੰਬਰ ਖਾਸ ਖ਼ਬਰ)

Last Updated: Aug 20 2019 11:24
Reading time: 1 min, 38 secs

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਉੱਘੇ ਅਰਥਸ਼ਾਸ਼ਤਰੀ ਡਾ.ਮਨਮੋਹਨ ਸਿੰਘ ਬੀਤੇ ਦਿਨ ਰਾਜ ਸਭਾ ਵਿੱਚ ਦਾਖ਼ਲ ਹੋ ਗਏ ਹਨl ਇਸ ਵਾਰ ਮਨਮੋਹਨ ਸਿੰਘ ਰਾਜਸਥਾਨ ਵੱਲੋਂ ਰਾਜ ਸਭਾ ਦੇ ਮੈਂਬਰ ਬਣੇ ਹਨ ਅਤੇ ਬੀਤੇ ਦਿਨ ਬਿਨਾ ਵਿਰੋਧ ਦੇ ਚੁਣੇ ਗਏ ਹਨ l ਡਾ.ਮਨਮੋਹਨ ਸਿੰਘ ਦੇ ਵਿਰੋਧ ਵਿੱਚ ਕਿਸੇ ਵੀ ਪਾਰਟੀ ਵੱਲੋਂ ਉਮੀਦਵਾਰ ਖੜਾ ਨਹੀਂ ਕੀਤਾ ਗਿਆ l ਸਭ ਤੋਂ ਵੱਡੀ ਹੈਰਾਨੀ ਇਹ ਰਹੀ ਕਿ ਉਨ੍ਹਾਂ ਦੀ ਵਿਰੋਧਤਾ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਨਹੀਂ ਕੀਤੀ ਗਈ l ਭਾਰਤੀ ਜਨਤਾ ਪਾਰਟੀ ਵੱਲੋਂ ਡਾ.ਮਨਮੋਹਨ ਸਿੰਘ ਦੇ ਖਿਲਾਫ ਉਮੀਦਵਾਰ ਖੜਾ ਨਾ ਕਰਨਾ ਬਹੁਤ ਕੁਝ ਕਹਿ ਰਿਹਾ ਹੈ l ਭਾਰਤੀ ਜਨਤਾ ਪਾਰਟੀ ਵੱਲੋਂ ਪਹਿਲਾ ਹੀ ਡਾ.ਮਨਮੋਹਨ ਸਿੰਘ ਦੀ ਜਰੂਰਤ ਸੰਸਦ ਵਿੱਚ ਮਹਿਸੂਸ ਕੀਤੀ ਜਾ ਰਹੀ ਸੀl

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਡਾ.ਮਨਮੋਹਨ ਸਿੰਘ ਦੇ ਘਰ ਜਾ ਕੇ ਮਿਲਣਾ ਅਤੇ ਬੱਜਟ ਤੋਂ ਪਹਿਲਾ ਭਾਰਤੀ ਦੀ ਵਿੱਤ ਮੰਤਰੀ ਨਿਰਮਲ ਸੀਤਾ ਰਮਨ ਦਾ ਡਾ.ਮਨਮੋਹਨ ਸਿੰਘ ਨੂੰ ਮਿਲਣਾ ਪਹਿਲਾ ਇਹ ਇਹੋ ਜਿਹੇ ਸੰਕੇਤ ਦੇ ਰਿਹਾ ਸੀ l ਦੇਸ਼ ਦੀ ਖੁਸ਼ਹਾਲੀ ਲਈ ਸਿਆਸੀ ਪਾਰਟੀਆਂ ਨੂੰ ਕਾਬਿਲ ਨੇਤਾਵਾਂ ਨੂੰ ਨਾਲ ਲੈਕੇ ਚੱਲਣ ਦੀ ਜੇਕਰ ਜਾਂਚ ਆ ਜਾਵੇ ਤਾਂ ਦੇਸ਼ ਦੇ ਖੁਸ਼ਹਾਲ ਹੋਣ ਵਿੱਚ ਦੇਰ ਨਹੀਂ ਲੱਗੇਗੀ l ਡਾ.ਮਨਮੋਹਨ ਸਿੰਘ ਦੀ ਬਿਨ ਵਿਰੋਧ ਚੋਣ ਸਿਆਸੀ ਗਲਾਰਿਆ 'ਚ ਹੋਰ ਵੀ ਇੱਕ ਨਵੀ ਚਰਚਾ ਨੂੰ ਛੇੜ ਰਹੀ ਹੈ ਜਿਸ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਡਾ.ਮਨਮੋਹਨ ਸਿੰਘ ਤੇ ਡੋਰੇ ਪਾਉਣ ਦੀ ਹਵਾ ਨੂੰ ਹੋਰ ਤੇਜ ਕਰ ਦਿੱਤਾ ਹੈ l ਇਹ ਗੱਲ ਤਾਂ ਮੰਨਣਯੋਗ ਹੈ ਕਿ ਡਾ ਮਨਮੋਹਨ ਸਿੰਘ ਵਰਗਾ ਅਰਥਸ਼ਾਸ਼ਤਰੀ ਹਿੰਦੁਸਤਾਨ ਵਿੱਚ ਤਾਂ ਕਿ ਪੂਰੀ ਦੁਨੀਆ ਵਿੱਚ ਨਹੀਂ ਹੈ l 2004 ਵਿੱਚ ਆਰਥਿਕ ਤੰਗੀ ਨਾਲ ਝੂਜ ਰਹੇ ਦੇਸ਼ ਨੂੰ ਇੱਕ ਵਿਕਾਸਸ਼ੀਲ ਦੇਸ਼ ਅਤੇ ਦੁਨੀਆ ਦੀ ਸਭ ਤੋਂ ਤੇਜੀ ਨਾਲ ਵਿਕਾਸ ਕਰਨ ਵਾਲਾ ਦੇਸ਼ ਬਣਾਉਣ ਵਾਲੇ ਡਾ ਮਨਮੋਹਨ ਸਿੰਘ ਹੀ ਹਨ l ਭਾਰਤੀ ਜਨਤਾ ਪਾਰਟੀ ਡਾ ਮਨਮੋਹਨ ਸਿੰਘ ਤੋਂ ਉਨ੍ਹਾਂ ਏ ਇਸ ਗੁਣ ਦਾ ਫਾਇਦਾ ਲੈਣਾ ਚਾਹੁੰਦੀ ਹੈ l ਜੇਕਰ ਅਚਮੁਚ ਭਾਰਤੀ ਜਨਤਾ ਪਾਰਟੀ ਦੇਸ਼ ਲਈ ਡਾ ਮਨਮੋਹਨ ਸਿੰਘ ਦਾ ਫਾਇਦਾ ਲੈਣਾ ਚਾਹੁੰਦੀ ਹੈ ਤਾਂ ਉਹ ਪਾਰਟੀ ਬਾਜੀ ਤੋਂ ਉਪਰ ਉੱਠ ਕੇ ਡਾ ਮਨਮੋਹਨ ਸਿੰਘ ਨੂੰ ਵਿੱਤ ਮੰਤਰੀ ਦਾ ਅਹੁਦਾ ਦੇਣ ਨਾ ਕਿ ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਦਬਾਅ ਪਾਉਣ l