ਅੰਤਰਰਾਜੀ ਠੱਗ ਗਿਰੋਹ ਕਾਬੂ !!!

Last Updated: Aug 19 2019 19:20
Reading time: 0 mins, 39 secs

ਪਟਿਆਲਾ ਪੁਲਿਸ ਨੇ ਅੱਜ ਇੱਕ ਅੰਤਰਰਾਜੀ ਠੱਗ ਗਿਰੋਹ ਨੂੰ ਬੇਪਰਦਾ ਕਰਕੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੀ ਨਿਸ਼ਾਨਦੇਹੀ ਤੇ ਸੈਂਕੜੇ ਹੀ ਮੋਬਾਈਲ ਸਿੰਮ, ਮੋਬਾਈਲ ਫ਼ੋਨ, ਇੱਕ ਕਾਰ ਅਤੇ ਮੋਟਰਸਾਈਕਲ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। 

ਐੱਸ. ਐੱਸ. ਪੀ. ਪਟਿਆਲਾ ਨੇ ਉਕਤ ਗਿਰੋਹ ਦੇ ਬੇਪਰਦਾ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ, ਗਿਰੋਹ ਮੈਂਬਰ ਲੋਕਾਂ ਦੇ ਬੈਂਕ ਖਾਤਿਆਂ 'ਚੋਂ ਆਨਲਾਈਨ ਪੈਸੇ ਕਢਵਾ ਲੈਂਦੇ ਸਨ। ਪੁਲਿਸ ਮੁਖੀ ਨੇ ਦੱਸਿਆ ਕਿ, ਫ਼ੜੇ ਗਏ ਤਿੰਨ ਠੱਗਾਂ ਵਿੱਚ ਇੱਕ ਝਾਰਖ਼ੰਡ ਜਦਕਿ ਦੋ ਪਟਿਆਲਾ ਦੇ ਹੀ ਰਹਿਣ ਵਾਲੇ ਹਨ।

ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਮੈਂਬਰਾਂ ਦੀ ਨਿਸ਼ਾਨਦੇਹੀ ਤੇ 693 ਮੋਬਾਈਲ ਸਿੰਮ ਕਾਰਡ, 19 ਮੋਬਾਈਲ ਫ਼ੋਨ, ਇੱਕ ਕਰੇਟਾ ਕਾਰ ਅਤੇ ਇੱਕ ਬੁਲਟ ਮੋਟਰਸਾਈਕਲ ਵੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਮੁਖੀ ਨੇ ਦੱਸਿਆ ਕਿ, ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰਕੇ ਉਨ੍ਹਾਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ।