ਸਤਲੁਜ ਦਰਿਆ ਤੋਂ ਹੁੰਦੇ ਹੋਏ ਹਰੀਕੇ ਹੈੱਡ ਤੱਕ 1.05 ਲੱਖ ਕਿਊਸਿਕ ਪਾਣੀ ਪਹੁੰਚਿਆ !!!

Last Updated: Aug 19 2019 18:29
Reading time: 0 mins, 47 secs

ਸਤਲੁਜ ਦਰਿਆ ਤੋਂ ਹੁੰਦੇ ਹੋਏ ਹਰੀਕੇ ਹੈੱਡ ਤੱਕ 1.05 ਲੱਖ ਕਿਊਸਿਕ ਪਾਣੀ ਪਹੁੰਚ ਗਿਆ ਹੈ, ਜਿਸ ਨੂੰ ਛੱਡਿਆ ਜਾ ਰਿਹਾ ਹੈ। ਇਹ ਜਾਣਕਾਰੀ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਚੰਦਰ ਗੈਂਟ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸਿੰਚਾਈ ਅਤੇ ਨਹਿਰੀ ਵਿਭਾਗ ਨੂੰ ਰੇਤਾਂ ਨਾਲ ਭਰੀਆਂ ਬੋਰੀਆਂ ਤਿਆਰ ਕਰਨ ਲਈ ਕਿਹਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੋਵਾਂ ਵਿਭਾਗਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਜਿੱਥੇ ਕਿਤੇ ਵੀ ਬੰਨ੍ਹਾਂ ਵਿੱਚ ਕੋਈ ਦਰਾਰ ਆਦਿ ਦੀ ਸੂਚਨਾ ਮਿਲਦੀ ਹੈ, ਉੱਥੇ ਤੁਰੰਤ ਇਨ੍ਹਾਂ ਬੋਰੀਆਂ ਨਾਲ ਬੰਦ ਕੀਤਾ ਜਾਵੇ।

ਉਨ੍ਹਾਂ ਸਾਰੇ ਸੰਭਾਵਿਤ ਹੜ੍ਹਾਂ ਵਾਲੇ ਖੇਤਰਾਂ ਵਿੱਚ ਰੇਤ ਨਾਲ ਭਰੀਆਂ ਬੋਰੀਆਂ ਦੇ ਟਰਾਲਿਆਂ ਨੂੰ ਤਿਆਰ ਰੱਖਣ ਦੇ ਆਦੇਸ਼ ਦਿੱਤੇ। ਦੱਸ ਦਈਏ ਕਿ ਪਾਣੀ ਦਾ ਪੱਧਰ ਵੱਧ ਜਾਣ ਦੇ ਕਾਰਨ ਦਰਿਆਈ ਇਲਾਕੇ ਵਿੱਚ ਵਸੇ ਲੋਕਾਂ ਦੇ ਮਨਾਂ ਅੰਦਰ ਭਾਰੀ ਡਰ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਜਾਣਕਾਰੀ ਮੁਤਾਬਿਕ ਆਉਣ ਵਾਲੇ ਦੋ ਦਿਨਾਂ ਦੇ ਅੰਦਰ-ਅੰਦਰ ਫਿਰੋਜ਼ਪੁਰ ਦੇ ਬਹੁਤੇ ਇਲਾਕਿਆਂ ਦੇ ਵਿੱਚ ਪਾਣੀ ਤਬਾਹੀ ਫੇਰ ਜਾਵੇਗਾ, ਜਦਕਿ ਪ੍ਰਸ਼ਾਸਨ ਦੇ ਵੱਲੋਂ ਜੋ ਦਾਅਵੇ ਕੀਤੇ ਜਾ ਰਹੇ ਹਨ, ਇਹ ਕਿਸੇ ਕੰਮ ਵੀ ਨਹੀਂ ਆਉਣਗੇ।