ਕਾਲੀ ਖਾਂਸੀ ਅਤੇ ਗਲ ਘੋਟੂ ਵਰਗੀਆਂ ਬਿਮਾਰੀਆਂ ਤੋਂ ਬਚਾਉਣ ਵਾਲੀ ਵੈਕਸੀਨ ਦੀ ਹੁਣ ਨਹੀਂ ਹੋਵੇਗੀ ਕਮੀ (ਨਿਊਜ਼ਨੰਬਰ ਖਾਸ ਖ਼ਬਰ)

Last Updated: Aug 19 2019 11:26
Reading time: 0 mins, 40 secs

ਬੱਚਿਆਂ ਵਿੱਚ ਹੋਣ ਵਾਲੀਆਂ ਜਾਨਲੇਵਾ ਬਿਮਾਰੀਆਂ ਕਾਲੀ ਖਾਂਸੀ,ਗਲ ਘੋਟੂ ਅਤੇ ਬੇਕਟੀਰੀਅਲ ਇਨਫੈਕਸ਼ਨ ਤੋਂ ਬਚਾਉਣ ਵਾਲੀ ਦਵਾਈ ਡੀਪੀਟੀ ਦੀ ਹੁਣ ਦੇਸ਼ ਦੇ ਹਸਪਤਾਲਾਂ ਵਿੱਚ ਕਮੀ ਨਹੀਂ ਹੋਵੇਗੀ l ਇਸ ਵੈਕਸੀਨ ਦਾ ਉਤਪਾਦਨ ਹੁਣ ਦੇਸ਼ ਦੇ ਕਸੌਲੀ ਵਿੱਚ ਕੇਂਦਰੀ ਖੋਜ ਸੰਸਥਾ ਗੁਡਸ ਮੇਨੀਫੈਕਚਰਿੰਗ ਪ੍ਰੈਕਟਿਸ ਲੈਬ ਵਿੱਚ ਡਬਲਿਊਐਚਓ ਦੇ ਮਾਪਦੰਡਾਂ ਅਨੁਸਾਰ ਸ਼ੁਰੂ ਹੋ ਗਿਆ ਹੈ l ਇਸ ਸੰਸਥਾ ਵਿੱਚ ਇਸ ਆਲ ਦਿਸੰਬਰ ਤੱਕ ਡੀਪੀਟੀ ਦੀ 40 ਲੱਖ ਡੋਜ਼ ਤਿਆਰ ਕਰਨ ਦਾ ਟੀਚਾ ਮਿਥਿਆ ਗਿਆ ਹੈ l ਇਸ ਸੰਸਥਾ ਵੱਲੋਂ ਹੁਣ ਤੱਕ 15 ਲੱਖ ਡੋਜ਼ ਦੀ ਤਿਆਰੀ ਹੋ ਚੁੱਕੀ ਹੈl ਦੱਸਦੇ ਚਲੀਏ ਕਿ 24 ਅਪ੍ਰੈਲ 2016 ਨੂੰ ਭਾਰਤ ਦੇ ਤੱਤਕਾਲੀ ਸਿਹਤ ਮੰਤਰੀ ਜੇਪੀ ਨੱਢਾ ਨੇ ਇਸ ਲੈਬ ਦਾ ਉਦਘਾਟਨ ਕੀਤਾ ਸੀ l ਇਸ ਲੈਬ ਵਿੱਚ ਡੀਪੀਟੀ ਦੇ ਉਤਪਾਦਨ ਹੋਣ ਨਾਲ ਭਾਰਤ ਵਿੱਚ ਇਸ ਵੈਕਸੀਨ ਡੀ ਉਪਲੱਭਤਾ ਵੱਧ ਜਾਵੇਗੀ ਅਤੇ ਬੱਚਿਆਂ ਨੂੰ ਜਾਨਲੇਵਾ ਬਿਮਾਰੀਆਂ ਤੋਂ ਬਚਾਇਆ ਜਾ ਸਕੇਗਾ l