ਅਵਾਰਾ ਪਸ਼ੂਆਂ ਤੋਂ ਅੱਕੇ ਬਠਿੰਡਾ ਦੇ ਮੇਅਰ ਨੇ ਲਿਖੀ ਮੁੱਖ ਮੰਤਰੀ ਨੂੰ ਚਿੱਠੀ

Last Updated: Aug 18 2019 17:55
Reading time: 0 mins, 55 secs

ਭਾਰਤ ਵਿੱਚ ਅਵਾਰਾ ਪਸ਼ੂਆਂ ਦੀ ਸਮੱਸਿਆ ਇੱਕ ਬਹੁਤ ਵੱਡੀ ਸਮੱਸਿਆ ਹੈ। ਇਨ੍ਹਾਂ ਅਵਾਰਾ ਪਸ਼ੂਆਂ ਵਿੱਚ ਸਭ ਤੋਂ ਵੱਧ ਗਊਆਂ ਹਨ ਜਿਨ੍ਹਾਂ ਨੂੰ ਭਾਰਤ ਵਿੱਚ ਮਾਂ ਦਾ ਦਰਜਾ ਦਿੱਤਾ ਜਾਂਦਾ ਹੈ ਅਤੇ ਇਨ੍ਹਾਂ ਨੂੰ ਮਾਰਨਾ ਇੱਕ ਅਪਰਾਧ ਦੇ ਬਰਾਬਰ ਹੈ ਤੇ ਇਸੇ ਕਰਕੇ ਦੇਸ਼ ਭਰ ਵਿੱਚ ਅਵਾਰਾ ਗਊਆਂ ਦੀ ਸਮੱਸਿਆ ਵਧਦੀ ਜਾ ਰਹੀ ਹੈ। ਬਠਿੰਡਾ ਸ਼ਹਿਰ ਵਿੱਚ ਵੀ ਅਵਾਰਾ ਪਸ਼ੂਆਂ ਦੀ ਗਿਣਤੀ ਬਹੁਤ ਵੱਡੀ ਹੈ ਅਤੇ ਇਨ੍ਹਾਂ ਨੂੰ ਸੰਭਾਲਣ ਦੇ ਪੂਰੇ ਪ੍ਰਬੰਧ ਨਾ ਹੋਣ ਕਾਰਨ ਲੋਕ ਕਾਫੀ ਪ੍ਰੇਸ਼ਾਨ ਹਨ।

ਅਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਅੱਕੇ ਬਠਿੰਡਾ ਨਗਰ ਨਿਗਮ ਦੇ ਮੇਅਰ ਬਲਵੰਤ ਰਾਏ ਨਾਥ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਆਖਿਆ ਹੈ ਕਿ ਉਹ ਅਵਾਰਾ ਪਸ਼ੂਆਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿੱਚ ਗਊਸ਼ਾਲਾ ਬਣਾ ਕੇ ਭੇਜਣ ਜਿੱਥੇ ਕੈਦੀ ਉਨ੍ਹਾਂ ਨੂੰ ਸੰਭਾਲਣ। ਉਨ੍ਹਾਂ ਨੇ ਸਰਕਾਰ ਨੂੰ ਇਹ ਵੀ ਲਿਖਿਆ ਕਿ ਸਰਕਾਰ ਹਰ ਪਿੰਡ ਵਿੱਚ ਗਊਸ਼ਾਲਾ ਬਣਾਵੇ ਕਿਉਂਕਿ ਪਿੰਡ ਦੇ ਲੋਕ ਗਊਆਂ ਨੂੰ ਸ਼ਹਿਰ ਵਿੱਚ ਛੱਡ ਜਾਂਦੇ ਹਨ। ਮੇਅਰ ਨੇ ਕਿਹਾ ਕਿ ਸ਼ਹਿਰ ਵਿੱਚ ਸਰਕਾਰੀ ਅਤੇ ਨਿੱਜੀ ਗਊਸ਼ਾਲਾ ਵਿੱਚ ਇਸ ਸਮੇਂ 3000 ਦੇ ਕਰੀਬ ਪਸ਼ੂ ਹਨ ਜਿਨ੍ਹਾਂ ਦੇ ਚਾਰੇ ਤੇ 2 ਕਰੋੜ 80 ਲੱਖ ਰੁਪਈਆ ਖਰਚਾ ਆਉਂਦਾ ਹੈ, ਜਦਕਿ 3 ਕਰੋੜ ਬਤੌਰ ਟੈਕਸ ਇਕੱਠਾ ਹੁੰਦਾ ਹੈ।