ਨਹੀਂ ਰੁੱਕ ਰਿਹਾ ਮੈਡੀਕਲ ਨਸ਼ਾ, ਨਸ਼ੇ ਦੀਆਂ ਗੋਲੀਆਂ ਸਣੇ ਪਤੀ-ਪਤਨੀ ਗਿਰਫਤਾਰ

Last Updated: Aug 17 2019 12:06
Reading time: 0 mins, 46 secs

ਜ਼ਿਲ੍ਹਾ ਪੁਲਿਸ ਵੱਲੋਂ ਜ਼ਿਲ੍ਹੇ ਨੂੰ ਨਸ਼ਾਮੁਕਤ ਬਣਾਉਣ ਲਈ ਵਿੱਢੀ ਗਈ ਮੁਹਿੰਮ ਦੇ ਤਹਿਤ ਥਾਣਾ ਖੂਈਖੇੜਾ ਪੁਲਿਸ ਨੇ ਬੀਤੀ ਰਾਤ ਕਾਰਵਾਈ ਕਰਦਿਆਂ ਪਤੀ-ਪਤਨੀ ਨੂੰ ਗਿਰਫਤਾਰ ਕਰਕੇ ਉਨ੍ਹਾਂ ਕੋਲੋਂ ਨਸ਼ੇ ਦੀ ਵਰਤੋਂ 'ਚ ਆਉਣ ਵਾਲੀਆਂ 990 ਗੋਲੀਆਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਦੋਹਾਂ ਖ਼ਿਲਾਫ਼ ਥਾਣਾ ਖੂਈਖੇੜਾ 'ਚ ਐਨ.ਡੀ.ਪੀ.ਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। 

ਜਾਣਕਾਰੀ ਮੁਤਾਬਿਕ ਥਾਣਾ ਖੂਈਖੇੜਾ 'ਚ ਤਾਇਨਾਤ ਐਸ.ਆਈ. ਭਗਵਾਨ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਬੀਤੀ ਸ਼ਾਮ ਪੁਲਿਸ ਪਾਰਟੀ ਸਣੇ ਪਿੰਡ ਬੋਦੀ ਵਾਲਾ ਪਿੱਥੇ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਉਨ੍ਹਾਂ ਸਾਹਮਣੇ ਤੋਂ ਆ ਰਹੇ ਇੱਕ ਵਿਅਕਤੀ ਅਤੇ ਔਰਤ ਨੂੰ ਰੋਕ ਕੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 990 ਗੋਲੀਆਂ ਬਰਾਮਦ  ਹੋਈਆਂ। ਪੁਲਿਸ ਨੇ ਫੜੇ ਗਏ ਪਤੀ-ਪਤਨੀ ਦੀ ਪਹਿਚਾਣ ਸਤਪਾਲ ਸਿੰਘ ਉਰਫ਼ ਗਗਨ ਪੁੱਤਰ ਚੇਤ ਸਿੰਘ ਵਾਸੀ ਚੱਕ ਸਹੇਲੇ ਵਾਲਾ ਹਾਲ ਮੰਮੂ ਖੇੜਾ ਖਾਟਵਾ ਅਤੇ ਸਿਮਰਜੀਤ ਕੌਰ ਉਰਫ਼ ਛਿੰਦੋ ਪਤਨੀ ਸਤਪਾਲ ਵੱਜੋਂ ਕੀਤੀ ਹੈ। ਪੁਲਿਸ ਵੱਲੋਂ ਇਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਅੱਗੇ ਦੀ ਕਾਰਵਾਈ ਅਰੰਭੀ ਗਈ ਹੈ।