ਕਰਜੇ ਨੇ ਲਈ ਇੱਕ ਹੋਰ ਕਿਸਾਨ ਦੀ ਜਾਨ

Last Updated: Aug 14 2019 14:21
Reading time: 0 mins, 39 secs

ਬਠਿੰਡਾ ਜਿਲ੍ਹਾ ਕਿਸਾਨਾਂ ਦੀਆ ਖੁਦਕੁਸ਼ੀਆਂ ਲਈ ਜਾਣਿਆ ਜਾਣ ਲੱਗਾ ਹੈ ਆਏ ਦਿਨ ਕਿਸੇ ਨਾ ਕਿਸੇ ਕਿਸਾਨ ਦੀ ਆਤਮ ਹੱਤਿਆ ਦੀ ਖ਼ਬਰ ਆਉਂਦੀ ਰਹਿੰਦੀ ਹੀl ਬਠਿੰਡਾ ਦੇ ਪਿੰਡ ਵਿਰਕ ਖੁਰਦ ਦੇ ਕਿਸਾਨ ਨੇ ਕਰਜੇ ਤੋਂ ਤੰਗ ਆਕੇ ਸਪ੍ਰੇਅ ਪੀ ਕੇ ਖ਼ੁਦਕੁਸ਼ੀ ਕਰਨ ਦੀ ਜਾਣਕਾਰੀ ਪ੍ਰਾਪਤੀ ਹੋਈ ਹੈl ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਜਗਜੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਦੇ ਸਿਰ ਸਟੇਟ ਬੈਂਕ ਆਫ ਇੰਡੀਆ ਦੀ ਲੱਖ ਦੀ ਲਿਮਟ ਸੀ ਅਤੇ ਉਸ ਕੋਲ ਮਹਿਜ ਤਿੰਨ ਏਕੜ ਜਮੀਨ ਸੀ l ਉਸ ਦੇ ਸਰ 26 ਹਜਾਰ ਸੋਸਾਇਟੀ ਦਾ ਕਰਜਾ ਅਤੇ 50 ਹਜਾਰ ਆੜਤੀਏ ਦਾ ਕਰਜਾ ਸੀ l ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜੇ ਵਿੱਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਉਧਰ ਪਿੰਡ ਵਾਸੀਆ ਦਾ ਕਹਿਣਾ ਕਿ ਮ੍ਰਿਤਕ ਕਿਸਾਨ ਦਾ ਸਾਰਾ ਕਰਜਾ ਮੁਆਫ ਕੀਤਾ ਜਾਵੇ ਅਤੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ l