ਕਾਂਗਰਸ ਨੇ ਨਿਜੀਕਰਣ ਦਾ ਮੁੱਦਾ ਸੰਸਦ ਵਿੱਚ ਜ਼ੋਰ-ਸ਼ੋਰ ਨਾਲ ਚੁੱਕਿਆ : ਡਿੰਪਾ

Last Updated: Aug 13 2019 18:24
Reading time: 0 mins, 51 secs

ਰੇਲ ਕੋਚ ਫ਼ੈਕਟਰੀ ਕਪੂਰਥਲਾ ਦੇ ਨਿਗਮੀਕਰਨ ਦੇ ਵਿਰੋਧ ਵਿੱਚ ਆਰ.ਸੀ.ਐਫ ਬਚਾਓ ਸੰਘਰਸ਼ ਕਮੇਟੀ ਦੇ ਸੱਦੇ ਤੇ ਡਾ. ਭੀਮਰਾਉ ਅੰਬੇਡਕਰ ਚੌਕ ਵਿੱਚ ਆਯੋਜਿਤ ਗੇਟ ਰੈਲੀ ਵਿੱਚ ਸਾਂਸਦ ਜਸਬੀਰ ਸਿੰਘ ਡਿੰਪਾ ਅਤੇ ਵਿਧਾਇਕ ਸੁਲਤਾਨਪੁਰ ਲੋਧੀ ਨਵਤੇਜ ਸਿੰਘ ਚੀਮਾ ਵਿਸ਼ੇਸ਼ ਤੌਰ ਤੇ ਪੁੱਜੇ। ਸਾਂਸਦ ਡਿੰਪਾ ਅਤੇ ਵਿਧਾਇਕ ਚੀਮਾ  ਨੇ ਕਪੂਰਥਲਾ ਸਮੇਤ ਭਾਰਤ ਦੀ ਸੱਤੋਂ ਪ੍ਰੋਡਕਸ਼ਨ ਯੂਨਿਟਾਂ ਦੇ ਨਿਗਮੀਕਰਨ ਦੇ ਮੁੱਦੇ ਨੂੰ ਸ਼੍ਰੀਮਤੀ ਸੋਨੀਆ ਗਾਂਧੀ ਚੇਅਰਪਰਸਨ ਯੂ. ਪੀ. ਏ , ਅਧੀਰ ਰੰਜਨ ਚੌਧਰੀ ਅਤੇ ਉਨ੍ਹਾਂ ਨੇ ਪੂਰੇ ਜ਼ੋਰ-ਸ਼ੋਰ ਨਾਲ ਸੰਸਦ ਵਿੱਚ ਚੁੱਕਿਆ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਰੇਲ ਕੋਚ ਫ਼ੈਕਟਰੀ ਦੇ ਕਰਮੀਆਂ ਦਾ ਸੰਘਰਸ਼ ਜ਼ਰੂਰ ਰੰਗ ਲਿਆਏਗਾ। ਇਸ ਮੌਕੇ ਤੇ ਕਨਵੀਨਰ ਜਸਵੰਤ ਸਿੰਘ ਸੈਣੀ, ਕੋ- ਕਨਵੀਨਰ ਰਾਮ ਰਤਨ ਸਿੰਘ, ਰਾਜਬੀਰ ਸ਼ਰਮਾ ਐਡੀਸ਼ਨਲ ਸੈਕਟਰੀ, ਮਨਜੀਤ ਸਿੰਘ ਬਾਜਵਾ ਕੈਸ਼ੀਅਰ, ਪਰਮਜੀਤ ਸਿੰਘ, ਤਾਲਿਬ ਮੁਹੰਮਦ, ਦਰਸ਼ਨ ਲਾਲ ਪ੍ਰੈੱਸ ਸੈਕਟਰੀ, ਹਰੀ ਦੱਤ, ਜੀਤ ਸਿੰਘ, ਰਾਜਿੰਦਰ ਸਿੰਘ, ਸੁਰੇਸ਼ ਪਾਲ, ਜਗਦੀਸ਼ ਸਿੰਘ, ਵੀਰ ਪ੍ਰਕਾਸ਼, ਅਭਿਸ਼ੇਕ ਸਿੰਘ, ਰਾਜੇਸ਼ ਠਾਕੁਰ, ਉਮਾ ਸ਼ੰਕਰ, ਸੁਨੀਲ ਕੁਮਾਰ, ਜੈ ਪਾਲ ਸਿੰਘ, ਮੰਯਕ ਭਟਨਾਗਰ, ਬਲਦੇਵ ਰਾਜ, ਰਣਜੀਤ ਸਿੰਘ, ਸੁਖਬੀਰ ਸਿੰਘ, ਦਲਜੀਤ ਸਿੰਘ ਬਾਜਵਾ, ਆਰ. ਸੀ. ਮੀਨਾ, ਰਾਜੇਸ਼ ਕੌਸ਼ਲ, ਰਣਜੀਤ ਸਿੰਘ ਅਤੇ ਅਰਵਿੰਦ ਪ੍ਰਸਾਦ ਦੇ ਇਲਾਵਾ ਆਰ.ਸੀ.ਐਫ ਕਰਮਚਾਰੀਆਂ ਦੇ ਪਰਿਵਾਰ ਸ਼ਾਮਿਲ ਸਨ।