ਬਿਜਲੀ ਕਾਮਿਆਂ ਨੂੰ ਲੱਗਿਆ ਕਰੰਟ, ਝੁਲਸੇ !!!

Last Updated: Aug 13 2019 18:07
Reading time: 0 mins, 43 secs

ਫਿਰੋਜ਼ਪੁਰ-ਮੱਲਾਂਵਾਲਾ ਰੋਡ 'ਤੇ ਸਥਿਤ ਪਿੰਡ ਸੋਢੇਵਾਲਾ ਦੇ ਨਜ਼ਦੀਕ ਅੱਜ ਬਿਜਲੀ ਦੀ ਸਪਲਾਈ ਬਹਾਲ ਕਰਨ ਪਹੁੰਚੇ ਦੋ ਬਿਜਲੀ ਮੁਲਾਜ਼ਮਾਂ ਨੂੰ ਕਰੰਟ ਲੱਗ ਗਿਆ, ਜਿਸਦੇ ਕਾਰਨ ਉਕਤ ਦੋਵੇਂ ਬਿਜਲੀ ਮੁਲਾਜ਼ਮ ਹੀ ਝੁਲਸ ਗਏ। ਮਿਲੀ ਜਾਣਕਾਰੀ ਮੁਤਾਬਿਕ ਬਿਜਲੀ ਮੁਤਾਬਿਕ ਸਰਦੂਲ ਸਿੰਘ ਅਤੇ ਪਲਵਿੰਦਰ ਸਿੰਘ ਜੋ ਕਿ ਬਿਜਲੀ ਘਰ ਦੇ ਨੇੜਿਓਂ ਲੰਘਦੀ 11 ਕੇ.ਵੀ. ਦੀ ਤਾਰ ਆਦਿ ਰਿਪੇਅਰ ਕਰ ਰਹੇ ਸੀ ਅਤੇ ਇਸੇ ਦੌਰਾਨ ਸਰਦੂਲ ਸਿੰਘ ਖੰਬੇ 'ਤੇ ਚੜ੍ਹਿਆ ਹੋਇਆ ਸੀ।

ਇਸ ਮੌਕੇ ਸਰਦੂਲ ਸਿੰਘ ਨੂੰ ਅਚਾਨਕ ਬਿਜਲੀ ਨੇ ਆਪਣੀ ਲਪੇਟ ਵਿੱਚ ਲੈ ਲਿਆ, ਜਿਸਦੇ ਕਾਰਨ ਸਰਦੂਲ ਸਿੰਘ ਖੰਬੇ ਥੱਲੇ ਖੜ੍ਹਾ ਪਲਵਿੰਦਰ ਸਿੰਘ 'ਤੇ ਜਾ ਡਿੱਗਿਆ। ਇਸ ਦੌਰਾਨ ਪਲਵਿੰਦਰ ਸਿੰਘ ਦੀ ਲੱਤ ਅਤੇ ਬਾਂਹ ਟੁੱਟ ਗਈ, ਜਦਕਿ ਸਰਦੂਲ ਸਿੰਘ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਦੀ ਹਾਲਤ ਵਿੱਚ ਦੋਵੇਂ ਬਿਜਲੀ ਮੁਲਾਜ਼ਮਾਂ ਨੂੰ ਫਿਰੋਜ਼ਪੁਰ ਦੇ ਇੱਕ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਦੇ ਵੱਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।