ਬੈਡਮਿੰਟਨ ਖੇਡ ਮੁਕਾਬਲੇ 16 ਅਗਸਤ ਤੋਂ 18 ਅਗਸਤ ਤੱਕ , 100 ਤੋਂ ਵੱਧ ਖਿਡਾਰੀ ਲੈਣਗੇ ਹਿੱਸਾ

Last Updated: Aug 13 2019 17:41
Reading time: 0 mins, 42 secs

ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਨਸ਼ੇ ਹੋਰ ਬੁਰਾਈਆਂ ਤੋ ਬਚੇ ਰਹਿਣ ਅਤੇ ਸਰੀਰਕ ਤੇ ਦਿਮਾਗ਼ੀ ਤੌਰ 'ਤੇ ਤੰਦਰੁਸਤ ਬਣਾਉਣ ਦੇ ਮੰਤਵ ਨਾਲ ਜ਼ਿਲ੍ਹਾ ਫ਼ਾਜ਼ਿਲਕਾ ਦੇ ਅਬੋਹਰ ਵਿਖੇ ਗੋਪੀ ਚੰਦ ਆਰਿਆ ਮਹਿਲਾ ਕਾਲਜ 'ਚ ਬੈਡਮਿੰਟਨ ਦੇ ਮੁਕਾਬਲੇ ( ਲੜਕੇ-ਲੜਕੀਆਂ ) ਕਰਵਾਏ ਜਾ ਰਹੇ ਹਨ।

ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬੈਡਮਿੰਟਨ ਸੰਘ ਦੇ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ ਨੇ ਦੱਸਿਆ ਕਿ ਤਿੰਨ ਦਿਨਾਂ ਇਹ ਬੈਡਮਿੰਟਨ ਖੇਡ ਮੁਕਾਬਲੇ 16 ਅਗਸਤ ਤੋਂ 18 ਅਗਸਤ ਤੱਕ ਅਬੋਹਰ ਦੇ ਗੋਪੀ ਚੰਦ ਆਰਿਆ ਮਹਿਲਾ ਕਾਲਜ ਵਿਖੇ ਕਰਵਾਏ ਜਾਣਗੇ, ਜਿਸ ਵਿੱਚ ਜ਼ਿਲ੍ਹੇ ਭਰ ਤੋ ਕਰੀਬ 100 ਖਿਡਾਰੀ ਹਿੱਸਾ ਲੈਣ ਆਉਣਗੇ। ਉਨ੍ਹਾਂ ਨੇ ਦੱਸਿਆ ਕਿ ਇਸ ਮੁਕਾਬਲੇ 'ਚ 9 ਸਾਲ , 11,13,15,17,19 ਸਾਲਾਂ ਵਰਗ ਦੇ ਖਿਡਾਰੀ ਹਿੱਸਾ ਲੈਣਗੇ ਅਤੇ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਕੇ ਜੇਤੂ ਦਾ ਖ਼ਿਤਾਬ ਆਪਣੇ ਨਾਮ ਕਾਰਨ ਲਈ ਪੂਰੀ ਮਿਹਨਤ ਤੇ ਖੇਡ ਭਾਵਨਾ ਨੂੰ ਪੇਸ਼ ਕਰਨਗੇ। ਇਨ੍ਹਾਂ ਮੁਕਾਬਲਿਆਂ ਦਾ ਸ਼ੁਰੂਆਤ ਕਾਲਜ ਪ੍ਰਿੰਸੀਪਲ ਡਾ.ਰੇਖਾ ਸੂਦ ਵਲੋਂ ਕੀਤਾ ਜਾਵੇਗਾ।