ਮੰਗਾਂ ਨੂੰ ਲੈ ਕੇ 14 ਅਗਸਤ ਨੂੰ ਸੂਬੇ ਭਰ 'ਚ ਲਗਾਏ ਜਾਣਗੇ ਧਰਨੇ !!!

Last Updated: Aug 13 2019 17:27
Reading time: 0 mins, 50 secs

ਤਨਖ਼ਾਹ 'ਚ ਵਾਧੇ ਦੀ ਮੰਗ ਸਣੇ ਹੋਰ ਮੰਗਾਂ ਨੂੰ ਲੈ ਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਪ੍ਰਬੰਧਕਾਂ ਖ਼ਿਲਾਫ਼ ਕੌਂਸਲ ਆਫ਼ ਜੂਨੀਅਰ ਇੰਜੀਨੀਅਰਜ਼ ਦੇ ਮੈਂਬਰਾਂ ਵੱਲੋਂ 14 ਅਗਸਤ ਨੂੰ ਸੂਬੇ 'ਚ ਪ੍ਰਦਰਸ਼ਨ ਕੀਤਾ ਜਾਵੇਗਾ, ਜੋ ਸੂਬੇ ਭਰ 'ਚ ਜ਼ੋਨ ਪੱਧਰ 'ਤੇ ਹੋਵੇਗਾ। ਜ਼ੋਨ ਪੱਧਰ 'ਤੇ ਮੈਂਬਰਾਂ ਵੱਲੋਂ ਧਰਨੇ ਲਗਾਏ ਜਾਣਗੇ ਅਤੇ ਉਨ੍ਹਾਂ ਦੀਆਂ ਮੰਗਣ ਨੂੰ ਪੂਰਾ ਕਾਰਨ ਲਈ ਮੰਗ ਕੀਤੀ ਜਾਵੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕੌਂਸਲ ਆਫ਼ ਜੂਨੀਅਰ ਇੰਜੀਨੀਅਰਜ਼ ਦੇ ਅਬੋਹਰ ਡਵੀਜ਼ਨ ਦੇ ਪ੍ਰਧਾਨ ਜੈ ਇੰਦਰ ਮਹੇਸ਼ਵਰੀ ਨੇ ਦੱਸਿਆ ਕਿ ਸੂਬਾ ਸਰਕਾਰ ਦੇ ਪੈਟਰਨ ਅਨੁਸਾਰ ਜੇ.ਈ ਦੀ ਤਨਖ਼ਾਹ ਬੇਸਿਕ 19,770 ਰੁਪਏ ਹੈ ਜਦਕਿ ਉਨ੍ਹਾਂ ਨੂੰ ਸਰਕਾਰ ਵੱਲੋਂ 17,450 ਰੁਪਏ ਮਿਲ ਰਹੇ ਹਨ ਜੋ ਬੇਹੱਦ ਘੱਟ ਹਨ। ਉਨ੍ਹਾਂ ਕਿਹਾ ਕਿ ਬਾਕੀ ਮਹਿਕਮਿਆਂ ਦੇ ਮੁਕਾਬਲੇ ਬਿਜਲੀ ਬੋਰਡ ਦਾ ਜੇ.ਈ ਵੱਧ ਡਿਊਟੀ ਦਿੰਦਾ ਹੈ, ਪਰ ਤਨਖ਼ਾਹ ਘੱਟ ਮਿਲਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਮੰਗਾਂ 'ਚ ਤਨਖ਼ਾਹ 'ਚ ਵਾਧੇ ਸਮੇਤ ਹੋਰ ਮੰਗਾਂ ਨੂੰ ਲੈ ਕੇ 14 ਅਗਸਤ ਨੂੰ ਦੁਪਹਿਰ 12:30 ਵੱਜੇ ਤੋਂ ਦੁਪਹਿਰ ਦੇ 2:30 ਵੱਜੇ ਤੱਕ ਧਾਰਨ ਲਗਾਇਆ ਜਾਵੇਗਾ ਅਤੇ ਇਸ ਤਰ੍ਹਾਂ ਦੇ ਪ੍ਰਦਰਸ਼ਨ ਸੂਬੇ ਭਰ ਦੇ ਹਰ ਜ਼ੋਨ 'ਚ ਕੀਤੇ ਜਾਣਗੇ।