Loading the player...

ਭਾਰਤ ਬੰਦ ਦੇ ਦੌਰਾਨ ਜਲੰਧਰ ਵਿੱਚ ਰਵਿਦਾਸ ਭਾਈਚਾਰੇ ਵਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ

Last Updated: Aug 13 2019 17:19
Reading time: 0 mins, 32 secs

ਦਿੱਲੀ ਵਿਖੇ ਭਗਤ ਰਵੀਦਾਸ ਮੰਦਰ ਤੋੜੇ ਜਾਣ ਦੇ ਰੋਸ ਵਜੋਂ ਰਵੀਦਾਸੀਆ ਭਾਈਚਾਰੇ ਵੱਲੋਂ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ ਜਿਸ ਤੋਂ ਬਾਅਦ ਲਗਭਗ ਸਮੁੱਚੇ ਪੰਜਾਬ ਵਿੱਚ ਹੀ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਸਾਰੀਆਂ ਹੀ ਵਿੱਦਿਅਕ ਸੰਸਥਾਵਾਂ ਬੰਦ ਹਨ ਤੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਬੰਦ ਰੱਖੀਆਂ ਗਈਆਂ ਹਨ। ਇਸ ਦਾ ਅਸਰ ਜਲੰਧਰ ਵਿੱਚ ਵੀ ਦੇਖਣ ਨੂੰ ਮਿਲਿਆ। ਰਵਿਦਾਸ ਭਾਈਚਾਰੇ ਵਲੋਂ ਗੱਲਬਾਤ ਕਰਦੀਆਂ ਦੱਸਿਆ ਗਿਆ ਕਿ ਜੇਕਰ ਸਰਕਾਰ ਗੁਰੂ ਜੀ ਤੋਂ ਮਾਫ਼ੀ ਮੰਗ ਕੇ ਮੰਦਰ ਨੂੰ ਬਣਾਵੇਗੀ ਤਾਂ ਅਸੀਂ ਰੋਸ ਬੰਦ ਕਰਾਂਗੇ ਨਹੀਂ ਤਾਂ ਰੋਸ ਚਲਦਾ ਰਹੇਗਾ ਪਰ ਇਹ ਰੋਸ ਸ਼ਾਂਤਮਈ ਹੀ ਚੱਲੇਗਾ 'ਤੇ ਕਿਸੇ ਦਾ ਨੁਕਸਾਨ ਨਹੀਂ ਹੋਵੇਗਾ ਪਰ ਜੇਕਰ ਕੋਈ ਵਾਧਾ ਕਰੇਗਾ ਤਾਂ ਉਹ ਖੁਦ ਜ਼ਿੰਮੇਵਾਰ ਹੋਵੇਗਾ।