ਹਿਰਾਸਤ ਨੇ ਤੋੜੀ ਕਸ਼ਮੀਰੀ ਆਗੂਆਂ ਦੀ ਸਾਂਝ ( ਨਿਊਜ਼ਨੰਬਰ ਖਾਸ ਖ਼ਬਰ )

Last Updated: Aug 12 2019 12:56
Reading time: 1 min, 24 secs

5 ਅਗਸਤ ਨੂੰ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਅਧਿਕਾਰ ਦਿੰਦੀ ਧਾਰਾ 370 ਨੂੰ ਖਤਮ ਕਰਨ ਤੋਂ ਪਹਿਲਾ ਨਜ਼ਰਬੰਦ ਕੀਤੇ ਦੋ ਕਸ਼ਮੀਰੀ ਆਗੂ ਉਮਰ ਅਬਦੁੱਲਾ ਅਤੇ ਮਹਿਬੂਬ ਮੁਫਤੀ ਨੂੰ ਧਾਰਾ 370 ਰੱਦ ਕਰਨ ਤੋਂ ਬਾਅਦ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਅਤੇ ਇਨ੍ਹਾਂ ਦੋਹਾ ਆਗੂਆਂ ਨੂੰ ਇਕੱਠਿਆਂ ਇੱਕ ਸਰਕਾਰੀ ਗੈਸਟ ਹਾਊਸ ਵਿੱਚ ਕੈਦ ਕੀਤਾ ਗਿਆ ਹੈ l ਧਾਰਾ 370 ਨੂੰ ਰੱਦ ਕਰਨ ਤੋਂ ਪਹਿਲਾ ਕੇਂਦਰ ਸਰਕਾਰ ਨੇ ਜਦੋ ਜੰਮੂ ਕਸ਼ਮੀਰ ਵਿੱਚ ਅਮਰਨਾਥ ਯਾਤਰਾ ਨੂੰ ਰੱਦ ਕਰਨ ਤੋਂ ਲੈਕੇ ਜੰਮੂ ਕਸ਼ਮੀਰ ਵਿੱਚ ਦੇਸ਼ ਵਿਦੇਸ਼ ਤੋਂ ਆਏ ਸੈਲਾਨੀਆਂ ਨੂੰ ਅਤੇ ਬਾਹਰਲੇ ਸੂਬਿਆਂ ਦੇ ਵਿਦਿਆਰਥੀਆਂ ਨੂੰ ਜੰਮੂ ਕਸ਼ਮੀਰ ਛੱਡਣ ਦੀ ਹਿਦਾਇਤ ਕੀਤੀ ਤਾਂ ਕੇਂਦਰ ਸਰਕਾਰ ਵੱਲੋਂ ਕੁਝ ਵੱਡਾ ਕਰਨ ਦੇ ਅੰਦੇਸੇ ਕਰਕੇ ਜੰਮੂ ਕਸ਼ਮੀਰ ਦੀਆ ਸਾਰੀਆਂ ਪਾਰਟੀਆਂ ਦੇ ਸਿਆਸੀ ਆਗੂ ਇੱਕ ਸੁਰ ਹੋਕੇ ਕੇਂਦਰ ਸਰਕਾਰ ਨੂੰ ਜੰਮੂ ਕਸ਼ਮੀਰ ਵਿੱਚ ਕੁੱਝ ਗਲਤ ਕਰਨ ਤੋਂ ਵਰਜਦੇ ਰਹੇ ਅਤੇ ਕਹਿੰਦੇ ਰਹੇ ਕਿ ਜੰਮੂ ਕਸ਼ਮੀਰ ਦੇ ਹਿੱਤ ਲਈ ਸਾਰੇ ਸਥਾਨਕ ਆਗੂ ਅਤੇ ਪਾਰਟੀਆਂ ਇੱਕ ਮੱਤ ਹਨ l ਕੇਂਦਰ ਸਰਕਾਰ ਦੀ ਹਿਰਾਸਤ ਵਿੱਚ ਬੈਠੇ ਜੰਮੂ ਕਸ਼ਮੀਰ ਦੇ ਦੋ ਸਿਆਸੀ ਆਗੂ ਉਮਰ ਅਬਦਦੁੱਲਾ ਅਤੇ ਮਹਿਬੂਬਾ ਮੁਫਤੀ ਦੀ ਹਿਰਾਸਤ ਦੌਰਾਨ ਸਾਂਝ ਟੁੱਟਦੀ ਨਜ਼ਰ ਆ ਰਹੀ ਹੈl ਪਿਛਲੇ ਇੱਕ ਹਫਤੇ ਤੋਂ ਹਰਿ ਨਿਵਾਸ ਵਿੱਚ ਹਿਰਾਸਤ 'ਚ ਉਮਰ ਅਬਦੁਲਾ ਅਤੇ ਮਹਿਬੂਬਾ ਮੁਫਤੀ ਜੰਮੂ ਕਸ਼ਮੀਰ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਲੈਕੇ ਆਉਣ ਦੇ ਇਲਜਾਮ ਇੱਕ ਦੂਜੇ ਤੇ ਮੜ ਰਹੇ ਹਨ l ਇੱਕ ਦੂਜੇ ਤੇ ਇਲ੍ਜ਼ਾਮਸਾਜੀ ਕਰਨ ਨਾਲ ਦੋਹਾ ਦਾ ਆਪਸੀ ਵਿਵਾਦ ਇਨ੍ਹਾਂ ਵੱਧ ਗਿਆ ਕਿ ਦੋਹਾ ਨੂੰ ਅਲਗ ਅਲਗ ਰੱਖਣਾ ਪਿਆ l ਜਾਣਕਾਰੀ ਮੁਤਾਬਿਕ ਇਸ ਵਿਵਾਦ ਦੌਰਾਨ ਉਮਰ ਅਬਦੁੱਲਾ ਮਹਿਬੂਬਾ ਮੁਫਤੀ ਤੇ ਇਹ ਇਲਜਾਮ ਲਗਾਇਆ ਕਿ ਮਹਿਬੂਬਾ ਮੁਫਤੀ ਦੇ ਪਿਤਾ ਮੁਫਤੀ ਮੁਹੰਮਦ ਸਾਇਦ ਨੇ 2015 ਅਤੇ 2018 ਵਿੱਚ ਭਾਰਤੀ ਜਨਤਾ ਪਾਰਟੀ ਨਾਲ ਗਠਬੰਧਨ ਕੀਤਾ ਸੀ ਇਸ ਮਾਮਲੇ ਤੇ ਦੋਹਾ ਆਗੂਆਂ ਵਿੱਚ ਤਿੱਖੀ ਬਹਿਸ ਹੋ ਗਈ ਅਤੇ ਬਹਿਸ ਇੰਨ੍ਹੀ ਵੱਧ ਗਈ ਕਿ ਦੋਹਾ ਆਗੂਆਂ ਨੂੰ ਅਲਗ ਅਲਗ ਰੱਖਣਾ ਪਿਆ l