ਤਲਵੰਡੀ ਸਾਬੋ ਵਿੱਚ 9 ਸਾਲਾ ਮਾਸੂਮ ਨਾਲ ਜਬਰ ਜਨਾਹ

Last Updated: Jul 25 2019 17:37
Reading time: 0 mins, 39 secs

ਜਿਲ੍ਹਾ ਬਠਿੰਡਾ ਵਿੱਚ ਬਲਾਤਕਾਰ ਦੀਆ ਘਟਨਾਵਾਂ ਰੁਕਣ ਦਾ ਨਾ ਨਹੀਂ ਲੈ ਰਹੀਆਂ l ਅੱਜਕਲ ਦੇ ਇਨਸਾਨ ਦੀ ਇਨਸਾਨੀਅਤ ਮਰ ਕੇ ਕਿਸੇ ਹੋਰ ਗ੍ਰਹਿ ਤੇ ਚਲੀ ਗਈ l ਅੱਜਕਲ ਹੈਵਾਨ ਨਿੱਕੀਆਂ ਬੱਚਿਆਂ ਨੂੰ ਵੀ ਨਹੀਂ ਬਖਸ਼ ਰਹੇ ਉਨ੍ਹਾਂ ਨੂੰ ਵੀ ਦਰਿੰਦਗੀ ਦੀ ਅੱਗ ਵਿੱਚ ਝੋਕ ਦਿੰਦੇ ਹਨ l ਤਲਵੰਡੀ ਸਾਬੋ ਵਿਖੇ 9 ਸਾਲਾ ਬੱਚੀ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ l ਜਾਣਕਾਰੀ ਮੁਤਾਬਿਕ 9 ਸਾਲਾ ਬੱਚੀ ਆਪਣੇ ਘਰ ਤੋਂ ਪੈਨਸਿਲ ਲੈਣ ਲਈ ਨਿਕਲੀ ਅਤੇ ਇੱਕ ਨੌਜਵਾਨ ਉਸ ਨੂੰ ਵਰਗਲਾ ਲੈ ਗਿਆ ਅਤੇ ਦਰਨਦਗੀ ਕਰਨ ਤੋਂ ਬਾਅਦ ਉਸ ਨੂੰ ਵਾਪਸ ਗਲੀ ਵਿੱਚ ਛੱਡ ਗਿਆ l ਬੱਚੀ ਜਦ ਰੋਂਦੀ ਘਰ ਪਹੁੰਚੀ ਤਾਂ ਪਰਿਵਾਰ ਨੇ ਉਸ ਨੂੰ ਗੱਲ ਪੁੱਛੀ ਤਾਂ ਬੱਚੀ ਨੇ ਸਾਰੀ ਘਟਨਾ ਦੱਸੀ l ਪੁਲਿਸ ਦਾ ਕਹਿਣਾ ਹੈ ਕੀ ਜਲਦੀ ਹੀ ਮੁਲਜ਼ਮ ਦੀ ਭਾਲ ਕਰਕੇ ਉਸ ਨੂੰ ਸਖ਼ਤ ਸਜਾ ਦਵਾਈ ਜਾਵੇਗੀ l