ਹਸਪਤਾਲ ਪ੍ਰਸ਼ਾਸਨ ਖਿਲਾਫ਼ ਧਰਨਾ ਪ੍ਰਦਰਸ਼ਨ 24 ਨੂੰ

Last Updated: Jul 21 2019 14:36
Reading time: 0 mins, 57 secs

ਅਬੋਹਰ ਦੇ ਸਰਕਾਰੀ ਹਸਪਤਾਲ ਚੋ ਕਢੇ ਗਏ ਠੇਕੇ 'ਤੇ ਅਧਾਰਤ ਮੁਲਾਜਮਾਂ ਦਾ ਮਾਮਲਾ ਲਗਦਾ ਹਲ ਹੁੰਦਾ ਨਜਰ ਨਹੀ ਆ ਰਿਹਾ ਹੈ। ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਵੱਲੋਂ ਵੀ ਕਈ ਤਰ੍ਹਾਂ ਦੇ ਸੰਘਰਸ਼ ਕੀਤੇ ਜਾਣ ਦੇ ਬਾਵਜੂਦ ਮਾਮਲਾ ਉਥੇ ਦਾ ਉਥੇ ਹੀ ਹੈ। ਹੁਣ ਇੱਕ ਵਾਰ ਫਿਰ ਕਿਸਾਨ ਮਜਦੂਰ ਤਾਲਮੇਲ ਸੰਘਰਸ਼ ਕਮੇਟੀ ਨੇ ਐਲਾਨ ਕੀਤਾ ਹੈ, ਕਿ 24 ਜੁਲਾਈ ਨੂੰ ਹਸਪਤਾਲ ਦੇ ਬਾਹਰ ਧਰਨਾ ਲਾਇਆ ਜਾਵੇਗਾ ਆਪਣਾ ਰੋਸ਼ ਜਾਹਰ ਕੀਤਾ ਜਾਵੇਗਾ। ਇਸ ਸਬੰਧੀ ਕਮੇਟੀ ਦੇ ਪ੍ਰਧਾਨ ਨੋਪਾਰਾਮ ਦੀ ਪ੍ਰਧਾਨਗੀ ਹੇਠ ਹੋਈ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ ਹੋਈ ਜਿਸ ਵਿੱਚ ਫੈਂਸਲਾ ਲਿਆ ਗਿਆ ਕਿ ਹਸਪਤਾਲ ਪ੍ਰਸ਼ਾਸਨ ਖਿਲਾਫ਼ 24 ਜੁਲਾਈ ਨੂੰ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਇਹ ਵੀ ਫੈਂਸਲਾ ਲਿਆ ਗਿਆ ਕਿ 22 ਜੁਲਾਈ ਨੂੰ ਇਸ ਮਾਮਲੇ ਨੂੰ ਲੈਕੇ ਏ.ਡੀ.ਸੀ ਨਾਲ ਮੁਲਾਕਾਤ ਕੀਤੀ ਜਾਵੇਗੀ ਅਤੇ ਜੇਕਰ ਉਨ੍ਹਾਂ ਦੇ ਇਸ ਮਾਮਲੇ ਦਾ ਹਲ ਨਹੀ ਹੋਇਆ ਤਾਂ 24 ਜੁਲਾਈ ਵਾਲਾ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ। ਕਮੇਟੀ ਆਗੂਆਂ ਨੇ ਕਿਹਾ ਕਿ ਉਨ੍ਹਾਂ ਦਾ ਸੰਘਰਸ਼ ਬੀਤੇ ਕਰੀਬ ਇੱਕ ਸਾਲ ਤੋ ਚਲ ਰਿਹਾ ਹੈ ਪਰ ਕੋਈ ਸੁਣਵਾਈ ਨਹੀ ਹੋਈ। ਇਸ ਮੀਟਿੰਗ 'ਚ ਲਖਬੀਰ ਸਿੰਘ ਭੁੱਲਰ, ਗੁਰਮੇਜ ਸਿੰਘ ਗੇਜੀ, ਸਰਬਜੀਤ ਸਿੰਘ, ਲਾਲ ਚੰਦ ਸੱਪਾਂਵਾਲੀ, ਅਵਤਾਰ ਸਿੰਘ, ਜਗਤਾਰ ਸਿੰਘ, ਸ਼ੰਕਰ ਦਾਸ, ਹਰਦੀਪ ਸਿੰਘ, ਰਾਮਰਾਜ, ਭੁਪਿੰਦਰ ਸਿੰਘ, ਭਾਗੀਰਥ, ਕ੍ਰਿਸ਼ਨ ਕੁਮਾਰ, ਜਗਤ ਸਿੰਘ ਆਦਿ ਹਾਜਰ ਸਨ।