ਨਵੇਂ ਐਸ.ਐਸ.ਪੀ ਸਾਹਮਣੇ ਹਨ ਕਈ ਚੁਨੌਤੀਆਂ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 21 2019 14:59
Reading time: 2 mins, 32 secs

ਸੂਬੇ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਾਲ ਹੀ ਵਿੱਚ ਪੁਲਿਸ ਮਹਿਕਮੇ 'ਚ ਅਫ਼ਸਰਾਂ ਦੇ ਕੀਤੇ ਗਏ ਤਬਾਦਲਿਆਂ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਦਾ ਦੌਰ ਹੈ ਜਦੋਂ ਕਿ ਮੁੱਖਮੰਤਰੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਜਿਸ ਵੀ ਕਿਸੇ ਅਧਿਕਾਰੀ ਨੂੰ ਕੋਈ ਇਤਰਾਜ਼ ਹੈ ਤਾਂ ਉਹ ਸੂਬਾ ਛੱਡ ਸਕਦੇ ਹਨ। ਮੁੱਖਮੰਤਰੀ ਦੇ ਇਸ ਸਖ਼ਤ ਲਫ਼ਜ਼ਾਂ ਨੂੰ ਇਹੀ ਮੰਨਿਆ ਜਾ ਰਿਹਾ ਹੈ ਕਿ ਪੰਜਾਬ 'ਚ ਜਿਸ ਤਰ੍ਹਾਂ ਨਾਲ ਕਾਨੂੰਨ ਵਿਵਸਥਾ ਨੂੰ ਲੈ ਕੇ ਸਰਕਾਰ ਦੀ ਕਿਰਕਿਰੀ ਹੋਈ ਹੈ, ਇਹ ਤਬਦੀਲੀਆਂ ਉਸਦਾ ਹੀ ਅਸਰ ਹੈ। ਇਸ 'ਚ ਕਈ ਜ਼ਿਲ੍ਹਿਆਂ ਦੇ ਐਸ.ਐਸ.ਪੀ ਵੀ ਤਬਦੀਲ ਕੀਤੇ ਗਏ ਹਨ।

ਜੇਕਰ ਗੱਲ ਜ਼ਿਲ੍ਹਾ ਫ਼ਾਜ਼ਿਲਕਾ ਦੀ ਕੀਤੀ ਜਾਵੇ ਤਾਂ ਇੱਥੇ ਹੁਣ ਨਵੇਂ ਐਸ.ਐਸ.ਪੀ ਭੁਪਿੰਦਰ ਸਿੰਘ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ ਅਤੇ ਇੱਥੇ ਰਹੇ ਐਸ.ਐਸ.ਪੀ ਦੀਪਕ ਹਿਲੋਰੀ ਨੂੰ ਇੱਥੋਂ ਬਦਲ ਦਿੱਤਾ ਗਿਆ ਹੈ। ਬੇਸ਼ੱਕ ਜ਼ਿਲ੍ਹੇ ਦੇ ਐਸ.ਐਸ.ਪੀ ਰਹਿੰਦੇ ਦੀਪਕ ਹਿਲੋਰੀ ਵੱਲੋਂ ਚੰਗਾ ਕੰਮ ਕੀਤਾ ਗਿਆ ਅਤੇ ਉਨ੍ਹਾਂ ਨੇ ਬੀਤੇ ਲੰਬੇ ਸਮੇਂ ਥਾਣਿਆਂ 'ਚ ਤੋਂ ਲੰਬਿਤ ਪਏ ਮਾਮਲਿਆਂ ਦਾ ਨਬੇੜਾ ਕਰਨ ਲਈ ਇੱਕ ਮੁਹਿੰਮ ਚਲਾਈ ਅਤੇ ਉਸਦੇ ਸਿੱਟੇ ਵੀ ਚੰਗੇ ਨਜ਼ਰ ਆਏ, ਉਨ੍ਹਾਂ ਵੱਲੋਂ ਨਸ਼ੇ 'ਤੇ ਕਾਬੂ ਪਾਉਣ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕਰਕੇ ਨਸ਼ੇ ਦੇ ਧੰਦੇ ਨਾਲ ਜੁੜੇ ਤਸਕਰਾਂ, ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ 'ਚ ਲਿਆਂਦੀ ਉੱਥੇ ਹੀ ਜ਼ਿਲ੍ਹੇ 'ਚ ਲੁੱਟ-ਖਸੁੱਟ, ਚੋਰੀਆਂ ਸਣੇ ਹੋਰ ਜੁਰਮਾਂ 'ਤੇ ਕਾਬੂ ਪਾਉਣ ਲਈ ਵੀ ਆਪਣੀ ਪੂਰੀ ਵਾਹ ਲਾਈ ਪਰ ਉਸ ਹੱਦ ਤੱਕ ਸਫਲਤਾ ਨਹੀਂ ਮਿਲੀ ਜਿਸ ਨਾਲ ਮਾੜੇ ਅਨਸਰਾਂ ਦੇ ਹੌਂਸਲੇ ਪਸਤ ਹੋਏ ਹਨ, ਇਹ ਵੀ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਹੱਲੇ ਸਮੇਂ ਹੀ ਨਹੀਂ ਮਿਲਿਆ ਸੀ ਉਸ ਤੋਂ ਪਹਿਲਾਂ ਹੀ ਉਨ੍ਹਾਂ ਦਾ ਤਬਾਦਲਾ ਹੋ ਗਿਆ।

ਹੁਣ ਜ਼ਿਲ੍ਹੇ ਦੀ ਕਾਨੂੰਨ ਵਿਵਸਥਾ, ਜੁਰਮ 'ਤੇ ਕਾਬੂ ਪਾਉਣ ਦਾ ਜ਼ਿੰਮਾ ਨਵੇਂ ਆਏ ਐਸ.ਐਸ.ਪੀ ਭੁਪਿੰਦਰ ਸਿੰਘ ਦੇ ਮੋਢਿਆਂ 'ਤੇ ਹੈ ਉਹ ਕਿਸ ਤਰ੍ਹਾਂ ਨਾਲ ਆਪਣੀ ਟੀਮ ਦਾ ਗਠਨ ਕਰਦੇ ਹਨ ਅਤੇ ਕਾਨੂੰਨ ਵਿਵਸਥਾ ਬਣਾਏ ਰੱਖਣ ਦੇ ਨਾਲ-ਨਾਲ ਇਸ ਜ਼ਿਲ੍ਹੇ 'ਚ ਜੁਰਮ ਦੇ ਗ੍ਰਾਫ਼ ਨੂੰ ਹੇਠਾਂ ਲਿਆਉਣ ਲਈ ਰੂਪਰੇਖਾ ਤਿਆਰ ਕਰਦੇ ਹਨ ਉਹ ਤਾਂ ਆਉਣ ਵਾਲਾ ਸਮੇਂ ਹੀ ਤੈਅ ਕਰੇਗਾ ਪਰ ਐਸ.ਐਸ.ਪੀ ਸਾਹਮਣੇ ਕਈ ਤਰ੍ਹਾਂ ਦੀਆਂ ਚੁਨੌਤੀਆਂ ਹਨ, ਜਿਨ੍ਹਾਂ ਵਿੱਚ ਸਭ ਤੋਂ ਵੱਡੀ ਚੁਨੌਤੀ ਨਸ਼ੇ ਦੀ ਤਸਕਰੀ ਦੀ ਹੈ, ਜ਼ਿਲ੍ਹੇ ਦੇ ਨਾਲ ਸੂਬਾ ਰਾਜਸਥਾਨ ਤੇ ਹਰਿਆਣਾ ਦੀ ਹੱਦ ਲੱਗਣ ਕਰਕੇ ਦੋਵਾਂ ਸੂਬਿਆਂ ਤੋਂ ਨਸ਼ੇ ਦੀ ਸਪਲਾਈ ਵੱਡੀ ਮਾਤਰਾ 'ਚ ਹੁੰਦੀ ਹੈ, ਹੁਣ ਇਸ ਪਾਈਪ ਲਾਇਨ ਨੂੰ ਤੋੜਨ 'ਚ ਐਸ.ਐਸ.ਪੀ ਭੁਪਿੰਦਰ ਸਿੰਘ ਨੂੰ ਕਦੀ ਮਿਹਨਤ ਕਰਨੀ ਪਵੇਗੀ ਕਿਉਂਕਿ ਇਸ ਧੰਦੇ 'ਚ ਕਈ ਕਾਲੀਆਂ ਭੇਡਾਂ ਹਨ ਜਿਨ੍ਹਾਂ ਦੀ ਨਿਸ਼ਾਨਦੇਹੀ ਕਰਨੀ ਪਹਿਲਾ ਕੰਮ ਹੋਣਾ ਚਾਹੀਦਾ ਹੈ।

ਜ਼ਿਲ੍ਹੇ 'ਚ ਚੋਰੀਆਂ, ਉਹ ਭਾਵੇਂ ਵਾਹਨ ਚੋਰੀ ਦੀਆਂ ਹੋਵੇ ਜਾਂ ਫਿਰ ਘਰਾਂ, ਦੁਕਾਨਾਂ ਵਿੱਚ ਹੋਵੇ, ਉਸ ਤੇ ਕਾਬੂ ਪਾਉਣਾ, ਪਹਿਲਾ ਵਾਪਰੀਆਂ ਘਟਨਾਵਾਂ ਦੀਆਂ ਫਾਈਲਾਂ ਤੋਂ ਧੂੜ-ਮਿੱਟੀ ਸਾਫ਼ ਕਰਕੇ ਉਨ੍ਹਾਂ ਮਾਮਲਿਆਂ ਨੂੰ ਸੁਲਝਾਉਣਾ, ਲੁੱਟ-ਖਸੁੱਟ ਦੀਆਂ ਵਾਰਦਾਤਾਂ 'ਤੇ ਕਾਬੂ ਪਾਉਣਾ ਵੀ ਅਹਿਮ ਚੁਨੌਤੀ ਹੋਵੇਗੀ। ਲੋਕਾਂ ਦੀਆਂ ਉਮੀਦਾਂ ਇੱਕ ਵਾਰ ਫਿਰ ਨਵੇਂ ਐਸ.ਐਸ.ਪੀ ਦੇ ਆਉਣ ਨਾਲ ਉਨ੍ਹਾਂ 'ਤੇ ਜਾਗੀਆਂ ਹਨ ਕਿ ਜ਼ਿਲ੍ਹੇ 'ਚ ਵਧਦੇ ਜੁਰਮ ਦੇ ਗ੍ਰਾਫ਼ 'ਤੇ ਕਾਬੂ ਪਾਇਆ ਜਾਵੇਗਾ ਅਤੇ ਉਹ ਬੇਖ਼ੌਫ਼ ਹੋ ਕੇ ਆਪਣੇ ਘਰਾਂ ਤੇ ਘਰਾਂ ਤੋਂ ਬਾਹਰ ਜਾ ਸਕਣਗੇ। ਹੁਣ ਐਸ.ਐਸ.ਪੀ ਭੁਪਿੰਦਰ ਸਿੰਘ ਲੋਕਾਂ ਦੀਆਂ ਉਮੀਦਾਂ 'ਤੇ ਕਿੰਨਾ ਕੁੰ ਖਾਰਾ ਉੱਤਰਦੇ ਹਨ ਇਹ ਤਾਂ ਉਨ੍ਹਾਂ ਦੀ ਕਾਰਗੁਜ਼ਾਰੀ ਹੀ ਸਾਬਤ ਕਰੇਗੀ, ਇਸ ਲਈ ਇੱਥੇ ਕਿਹਾ ਜਾ ਸਕਦਾ ਹੈ ਕਿ ਨਵੇਂ ਐਸ.ਐਸ.ਪੀ ਸਾਹਮਣੇ ਕਈ ਚੁਨੌਤੀਆਂ ਹਨ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।