ਪਾਵਰ ਵਿਭਾਗ ਲਈ ਪਾਵਰ ਗੇਮ ਸ਼ੁਰੂ !! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 21 2019 10:24
Reading time: 1 min, 18 secs

ਸੂਬਾ ਪੰਜਾਬ ਹਮੇਸ਼ਾ ਹੀ ਸਿਆਸੀ ਮਾਮਲਿਆ ਨੂੰ ਲੈਕੇ ਦੇਸ਼ ਭਰ 'ਚ ਸੁਰਖੀਆਂ 'ਚ ਬਣਿਆ ਰਿਹਾ ਹੈ, ਅਤੇ ਹੁਣ ਤਾਜ਼ਾ ਮਾਮਲਾ ਨਵਜੋਤ ਸਿੰਘ ਸਿੱਧੂ ਵੱਲੋਂ ਦਿਤੇ ਗਏ ਅਸਤੀਫੇ ਨੂੰ ਲੈਕੇ ਗਰਮਾਇਆ ਹੋਇਆ ਹੈ, ਬੇਸ਼ਕ ਰਾਜਪਾਲ ਵੱਲੋਂ ਵੀ ਮੁਖਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿੱਧੂ ਦੇ ਅਸਤੀਫੇ ਨੂੰ ਮਨਜੂਰ ਕੀਤੇ ਜਾਣ ਤੋ ਬਾਅਦ ਸਵਿਧਾਨਕ ਮੋਹਰ ਲਈ ਭੇਜੇ ਗਏ ਅਸਤੀਫੇ 'ਤੇ ਮੋਹਰ ਲਾ ਦਿਤੀ ਗਈ ਗਈ ਜਿਸਤੋ ਬਾਅਦ ਹੁਣ ਸਿੱਧੂ ਮੰਤਰੀਮੰਡਲ 'ਚੋ ਬਾਹਰ ਹੋ ਗਏ ਹਨ। ਹੁਣ ਨਵਜੋਤ ਸਿੰਘ ਸਿੱਧੂ ਦੇ ਨਵੇ ਵਿਭਾਗ ਬਿਜਲੀ ਵਿਭਾਗ, ਜਿਸਨੂੰ ਸਿੱਧੂ ਵੱਲੋਂ ਕਾਬੁਲ ਨਹੀਂ ਕੀਤਾ ਗਿਆ ਸੀ 'ਤੇ ਕਈ ਕਾਂਗਰਸੀਆਂ ਦੀ ਬਾਜ ਨਜਰ ਬਣੀ ਹੋਈ ਹੈ, ਅਤੇ ਉਹ ਪਾਵਰ ਵਿਭਾਗ ਲੈਣ ਲਈ ਆਪਣੀ ਪਾਵਰ ਲਾ ਰਹੇ ਹਨ, ਪਰ ਫਿਲਹਾਲ ਮੁਖਮੰਤਰੀ ਨੇ ਇਹ ਵਿਭਾਗ ਆਪਣੇ ਕੋਲ ਰਖਿਆ ਹੈ ਅਤੇ ਸੂਤਰਾਂ ਅਨੁਸਾਰ ਅਜਿਹਾ ਲਗਦਾ ਵੀ ਨਹੀਂ ਹੈ ਕਿ ਕੈਪਟਨ ਅਮਰਿੰਦਰ ਸਿੰਘ ਇਸ ਅਹੁਦੇ 'ਤੇ ਕਿਸੇ ਨੂੰ ਬਿਠਾਉਣ ਲਈ ਕੋਈ ਜਲਦਬਾਜੀ ਕਰਣਗੇ ਕਿਉਂਕਿ ਪਹਿਲਾ ਹੀ ਸੂਬਾ ਕਾਂਗਰਸ 'ਚ ਸਿੱਧੂ ਮਾਮਲੇ ਨੂੰ ਲੈਕੇ ਕਾਫੀ ਕੁਛ ਚਲ ਰਿਹਾ ਹੈ। ਨਵਜੋਤ ਸਿੰਘ ਸਿੱਧੂ ਦੇ ਅਸਤੀਫੇ 'ਤੇ ਚਾਰੇ ਪਾਸਿਓ ਮੋਹਰ ਲੱਗਣ ਤੋ ਬਾਅਦ ਹੁਣ ਸਪਸ਼ਟ ਹੋ ਗਿਆ ਹੈ ਕਿ ਸਰਕਾਰ 'ਚ ਕੈਬਿਨੇਟ ਮੰਤਰੀ ਕਿਸੇ ਨੂੰ ਬਨਾਏ ਜਾਣਾ ਹੈ, ਪਰ ਇਸ ਅਹੁਦੇ 'ਤੇ ਕੋਣ ਹੋਵੇਗਾ ਇਸਨੂੰ ਲੈਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਹਨ। ਇਨ੍ਹਾਂ ਵਿੱਚ ਰਾਣਾ ਗੁਰਜੀਤ ਸਿੰਘ, ਰਾਜ ਕੁਮਾਰ ਵੇਰਕਾ ਦਾ ਨਾਮ ਇਸ ਕਤਾਰ 'ਚ ਸਬਤੋ ਉਪਰ ਵੇਖਿਆ ਜਾ ਰਿਹਾ ਹੈ, ਪਰ ਫਿਲਹਾਲ ਨਵੇ ਕੈਬਿਨੇਟ ਮੰਤਰੀ ਦੇ ਨਾਮ ਨੂੰ ਲੈਕੇ ਕੈਪਟਨ ਦੇ ਖਾਸ ਮੰਨੇ ਜਾਂਦੇ ਲੀਡਰਾਂ 'ਚ ਪਾਵਰ ਵਿਭਾਗ ਲਈ ਪਾਵਰ ਗੇਮ ਸ਼ੁਰੂ ਹੋ ਗਈ ਹੈ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਵੀ ਪਤਾ ਚਲ ਗਿਆ ਹੈ ਕਿ ਕੈਪਟਨ ਦਾ ਫੈਂਸਲਾ ਆਖਰੀ ਫੈਂਸਲਾ ਹੋ ਸਕਦਾ ਹੈ।