ਜਵਾਹਰੇਵਾਲਾ ਕਤਲ ਕਾਂਡ ਦੇ ਮੁਲਜ਼ਮਾਂ ਦੀ ਗਿਰਫ਼ਤਾਰੀ ਨਾ ਹੋਣ ਕਾਰਨ 22 ਨੂੰ ਚੱਕਾ ਜਾਮ ਹੋਵੇਗਾ

Last Updated: Jul 20 2019 17:34
Reading time: 0 mins, 39 secs

ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਜਵਾਹਰੇਵਾਲਾ ਵਿੱਚ ਹੋਏ ਦੂਹਰੇ ਕਤਲ ਕਾਂਡ ਦੇ ਮੁਲਜ਼ਮਾਂ ਦੀ ਹਾਲੇ ਤੱਕ ਗਿਰਫ਼ਤਾਰੀ ਨਾ ਹੋਣ  ਕਾਰਨ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਆਉਣ ਵਾਲੀ 22 ਜੁਲਾਈ ਨੂੰ 24 ਘੰਟਿਆਂ ਲਈ ਚੱਕਾ ਜਾਮ ਕੀਤਾ ਜਾਵੇਗਾ। ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਜ਼ਿਲ੍ਹਾ ਆਗੂ ਗੁਰਾਂਦਿੱਤਾ ਸਿੰਘ ਝਾਬੇਲਵਾਲੀ ਨੇ ਦੱਸਿਆ ਕਿ ਇਸ ਦੂਹਰੇ ਕਤਲ ਕਾਂਡ ਵਿੱਚ ਜ਼ਿਲ੍ਹਾ ਪੁਲਿਸ ਸਿਆਸੀ ਦਬਾਅ ਹੇਠਾਂ ਕੰਮ ਕਰ ਰਹੀ ਹੈ ਕਿਉਂਕਿ ਇਸ ਮਾਮਲੇ ਵਿੱਚ ਕਾਂਗਰਸ ਦਾ ਬਲਾਕ ਯੂਥ ਪ੍ਰਧਾਨ ਜੋਤ ਜਵਾਹਰੇਵਾਲਾ ਵੀ ਨਾਮਜ਼ਦ ਅਤੇ ਉਸ ਦੀ ਹਾਲੇ ਤੱਕ ਗ੍ਰਿਫ਼ਤਾਰੀ ਨਹੀਂ ਹੋ ਸਕੀ। ਉਨ੍ਹਾਂ ਨੇ ਦੱਸਿਆ ਕਿ ਪੀੜਤ ਪਰਿਵਾਰ ਨੂੰ ਹਾਲੇ ਵੀ ਜਾਣੋ ਮਾਰਨ ਦੀਆ ਧਮਕੀਆਂ ਮਿਲ ਰਹੀਆਂ ਹਨ ਪਰ ਪੁਲਿਸ ਚੁੱਪ ਬੈਠੀ ਹੈ। ਦੱਸਦੇ ਚੱਲੀਏ ਕਿ ਪੀੜਤ ਪਰਿਵਾਰ ਐਕਸ਼ਨ ਕਮੇਟੀ ਦੀ ਅਗਵਾਈ ਵਿੱਚ ਡੀਸੀ ਦਫ਼ਤਰ ਅੱਗੇ ਪੱਕੇ ਤੌਰ ਤੇ ਧਰਨੇ ਤੇ ਬੈਠਾ ਹੈ।