ਆਰ.ਸੀ.ਐਫ ਦੇ ਨਿੱਜੀਕਰਨ ਨੂੰ ਰੋਕਣ ਲਈ ਵਧਦਾ ਜਾ ਰਿਹਾ ਵਿਰੋਧ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 18 2019 12:47
Reading time: 1 min, 42 secs

ਰੇਲ ਕੋਚ ਫ਼ੈਕਟਰੀ (ਆਰ.ਸੀ.ਐਫ) ਦੇ ਨਿਗਮੀਕਰਨ/ਨਿੱਜੀਕਰਨ ਦੇ ਵਿਰੋਧ ਵਿੱਚ ਵਰਕਰ ਕਲੱਬ ਵਿੱਚ ਆਰ.ਸੀ.ਐਫ ਬਚਾਓ ਸੰਘਰਸ਼ ਕਮੇਟੀ ਦੀ ਇਲਾਕੇ ਦੀ ਗ੍ਰਾਮ ਪੰਚਾਇਤਾਂ ਦੇ ਸਰਪੰਚਾਂ, ਮੈਂਬਰਾਂ ਅਤੇ ਬਲਾਕ ਕਮੇਟੀ ਮੈਂਬਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਵਿੱਚ ਸਾਰੀਆਂ ਗ੍ਰਾਮ ਪੰਚਾਇਤਾਂ ਨੇ ਰੇਲ ਕਰਮੀਆਂ ਦੇ ਸੰਘਰਸ਼ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ।

ਇਨ੍ਹਾਂ ਗ੍ਰਾਮ ਪੰਚਾਇਤਾਂ ਵਿੱਚ ਸਰਪੰਚ ਦਰਸ਼ਨ ਸਿੰਘ ਪਿੰਡ ਬਿਹਾਰੀਪੁਰ, ਸ਼੍ਰੀਮਤੀ ਰੁਪਿੰਦਰ ਕੌਰ ਪਿੰਡ ਬਾਬਾ ਦੀਪ ਸਿੰਘ ਨਗਰ, ਮਹਿੰਦਰ ਸਿੰਘ ਪਿੰਡ ਰਾਵਲ, ਬਖ਼ਸ਼ੀਸ਼ ਸਿੰਘ ਪਿੰਡ ਤਲਵੰਡੀ ਚੌਧਰੀਆਂ, ਗੁਰਮੇਜ ਸਿੰਘ ਪਿੰਡ ਛੰਨਾ ਸ਼ੇਰ ਸਿੰਘਵਾਲਾ, ਜਸਵਿੰਦਰ ਸਿੰਘ ਪਿੰਡ ਸਿਧਵਾਂ ਦੋਨਾਂ, ਸੋਨੀ ਸਿੰਘ ਪਿੰਡ ਸੈਦੋਵਾਲ, ਬਲਵਿੰਦਰ ਸਿੰਘ ਪਿੰਡ ਹੁਸੈਨਪੁਰ, ਜਗਤਾਰ ਸਿੰਘ ਪਿੰਡ ਲੋਧੀ ਭੁਲਾਣਾ, ਕਸ਼ਮੀਰ ਸਿੰਘ ਪਿੰਡ ਬੂੜੇਵਾਲ, ਲਖਵੀਰ ਸਿੰਘ ਪਿੰਡ ਮਾਧੋ ਝੰਡਾ, ਗਿਆਨ ਚੰਦ ਪਿੰਡ ਮੁਲੇਬਾਹਾ, ਗੁਰਮੇਲ ਸਿੰਘ ਪਿੰਡ ਕੁਤਬੇਵਾਲ, ਮਲਕੀਤ ਸਿੰਘ ਪਿੰਡ ਸਾਬੂਵਾਲ, ਡਾ. ਮਨੋਹਰ ਲਾਲ ਪਿੰਡ ਮੰਡ ਆਲੂਵਾਲ,  ਕਸ਼ਮੀਰ ਸਿੰਘ ਸੋਨੂ ਪਿੰਡ ਪਾਂਛਟਾ,  ਡਾ. ਸਰਵਨ ਸਿੰਘ ਪਿੰਡ ਦੀਪੇਵਾਲ,  ਬਿਸੰਬਰ ਸਿੰਘ ਪਿੰਡ ਦੰਦੂਪੁਰ,  ਦੇਵਾ ਸਿੰਘ ਪਿੰਡ ਉੱਚਾ ਬੋੜਵਾਲਾ,  ਰਾਜ ਦਵਿੰਦਰ ਸਿੰਘ ਪਿੰਡ ਸੈਦਾਂ ਭੁਲੁਣਾ,  ਕਰਨੈਲ ਸਿੰਘ ਪਿੰਡ ਪੱਖੋਵਾਲ,  ਅਮਰੀਕ ਸਿੰਘ ਪਿੰਡ ਸੁਖਿਆ ਨੰਗਲ,  ਸਤਨਾਮ ਸਿੰਘ ਪਿੰਡ ਗੋਸਲ,  ਗੁਰਪ੍ਰੀਤ ਸਿੰਘ ਗੋਪੀ ਪਿੰਡ ਆਰਿਆਂਵਾਲਾ,  ਤੇਜਵਿੰਦਰ ਸਿੰਘ ਪਿੰਡ ਖੇੜਾ ਦੋਨਾਂ ਅਤੇ ਸਰਬਜੀਤ ਸਿੰਘ ਖੇੜਾ ਮੰਦਿਰ ਨੇ ਕਮੇਟੀ ਨੂੰ ਸਮਰਥਨ ਦਿੱਤਾ। ਸਰਪੰਚ ਬਖ਼ਸ਼ੀਸ਼ ਸਿੰਘ ਪਿੰਡ ਤਲਵੰਡੀ ਚੌਧਰੀਆਂ, ਸਰਵਨ ਸਿੰਘ ਪਿੰਡ ਦੀਪੇਵਾਲ, ਰਾਜ ਦਵਿੰਦਰ ਸਿੰਘ ਪਿੰਡ ਸੈਦਾਂ ਭੁਲਾਣਾ, ਕਰਨੈਲ ਸਿੰਘ ਪਿੰਡ ਪੱਖੋਵਾਲ ਅਤੇ ਗੁਰਪ੍ਰੀਤ ਸਿੰਘ ਪਿੰਡ ਆਰਿਆਂਵਾਲਾ ਨੇ ਐਲਾਨ ਕੀਤਾ ਕਿ ਰੇਲ ਕੋਚ ਫ਼ੈਕਟਰੀ  ਕਪੂਰਥਲਾ ਇਲਾਕੇ ਦੀ ਆਰਥਕ ਤਰੱਕੀ ਦਾ ਇੱਕਲੌਤਾ ਜਰਿਆ ਹੈ, ਉੱਥੇ ਹੀ ਪੰਜਾਬ ਦੀ ਸ਼ਾਨ ਹੈ। ਇਸ ਲਈ ਕਿਸੇ ਵੀ ਸੂਰਤ ਵਿੱਚ ਇਸ ਦਾ ਨਿਗਮੀਕਰਨ/ ਨਿੱਜੀਕਰਨ ਨਹੀਂ ਹੋਣ ਦਿੱਤਾ ਜਾਵੇਗਾ, ਚਾਹੇ ਇਸ ਦੇ ਲਈ ਕਿੰਨੀ ਵੀ ਕੁਰਬਾਨੀ ਕਿਉਂ ਨਾ ਦੇਣੀ ਪਵੇ, ਅਸੀਂ ਪਿੱਛੇ ਨਹੀਂ ਹਟਾਂਗੇ। ਕਮੇਟੀ ਦੇ ਸਕੱਤਰ ਸਰਵਜੀਤ ਸਿੰਘ ਨੇ ਦੱਸਿਆ ਕਿ 24 ਜੁਲਾਈ ਨੂੰ ਆਰ.ਸੀ.ਐਫ ਵਲੋਂ ਭਾਰੀ ਜਲੂਸ ਦੀ ਸ਼ਕਲ ਵਿੱਚ ਕਪੂਰਥਲਾ ਪਹੁੰਚ ਕੇ ਡੀ.ਸੀ ਕਪੂਰਥਲਾ ਨੂੰ ਮੰਗ ਪੱਤਰ ਦੇਣ ਜਾਣ ਵਿੱਚ ਵੱਧ-ਚੜ ਕੇ ਸਮਰਥਨ ਦੇਣ ਦੀ ਅਪੀਲ ਕੀਤੀ। ਇਸ ਮੌਕੇ ਇੰਜੀ. ਜਗਦੀਸ਼ ਸਿੰਘ, ਮਨਜੀਤ ਸਿੰਘ ਬਾਜਵਾ ਕੈਸ਼ਿਅਰ, ਰਣਜੀਤ ਸਿੰਘ,  ਰਾਮ ਰਤਨ ਸਿੰਘ ਕੋ- ਕੰਵੀਨਰ, ਪਰਮਜੀਤ ਸਿੰਘ ਖ਼ਾਲਸਾ, ਹਰੀ ਦੱਤ,  ਦਰਸ਼ਨ ਲਾਲ,  ਸੁਰੇਸ਼ ਪਾਲ,  ਮਯੰਕ ਭਟਨਾਗਰ,  ਬਲਦੇਵ ਰਾਜ,  ਅਰਵਿੰਦ ਪ੍ਰਸਾਦ,  ਜੀਤ ਸਿੰਘ,  ਉਮਾ ਸ਼ੰਕਰ,  ਆਰ.ਸੀ ਮੀਨਾ,  ਸੁਖਬੀਰ ਸਿੰਘ,  ਜੈਪਾਲ ਸਿੰਘ ਆਦਿ ਨੇ ਜਲੂਸ ਵਿੱਚ ਸ਼ਾਮਲ ਹੋਣ ਦੀ ਹਿਮਾਇਤ ਕੀਤੀ।