ਕੁਲਭੂਸ਼ਣ ਜਾਧਵ ਦੀ ਮੌਤ ਦੀ ਸਜਾ ਦੇ ਫੈਸਲੇ ਨੂੰ ਲੈ ਕੇ ਪੰਜਾਬ ਵਿੱਚ ਹਾਈਅਲਰਟ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 17 2019 18:08
Reading time: 0 mins, 51 secs

2017 ਤੋਂ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਭਾਰਤ ਦੇ ਕੁਲਭੂਸ਼ਣ ਜਾਧਵ ਦੀ ਮੌਤ ਦੀ ਸਜਾ 'ਤੇ ਬੁੱਧਵਾਰ ਨੂੰ ਪਾਕਿਸਤਾਨੀ ਫੌਜ ਅਦਾਲਤ ਵੱਲੋਂ ਫੈਸਲਾ ਸੁਣਾਇਆ ਜਾਣਾ ਹੈ। ਇਸ ਨੂੰ ਲੈ ਕੇ ਪੰਜਾਬ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ, ਜਿਸਦੇ ਤਹਿਤ ਅਬੋਹਰ ਨਗਰ ਥਾਣਾ ਨੰਬਰ 1 ਦੀ ਪੁਲਿਸ ਨੇ ਬੱਸ ਸਟੈਂਡ ਜਾ ਕੇ ਮੁਸਾਫਰਾਂ ਦੇ ਸਾਮਾਨ ਦੀ ਚੈਕਿੰਗ ਕੀਤੀ। ਨਗਰ ਥਾਣਾ ਨੰਬਰ 1 ਦੇ ਮੁੱਖੀ ਚੰਦਰਸ਼ੇਖਰ, ਏ.ਐਸ.ਆਈ. ਕੇਵਲ ਕ੍ਰਿਸ਼ਣ, ਸੁਖਵਿੰਦਰ ਸਿੰਘ, ਸਤਪਾਲ, ਲੇਡੀਜ਼ ਕਾਂਸਟੇਬਲ ਨੇ ਰਾਜਸਥਾਨ ਤੋਂ ਆ ਰਹੀਆਂ ਬੱਸਾਂ 'ਚ ਬੈਠੀਆਂ ਸਵਾਰੀਆਂ ਦੇ ਸਾਮਾਨ ਦੀ ਚੈਕਿੰਗ ਕੀਤੀ। ਧਿਆਨ ਯੋਗ ਹੈ ਕਿ 2017 'ਚ ਜਾਸੂਸੀ ਦੇ ਇਲਜ਼ਾਮ 'ਚ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਭਾਰਤੀ ਨੌਸੇਨਾ ਦੇ ਸੇਵਾਮੁਕਤ ਅਧਿਕਾਰੀ ਕੁਲਭੂਸ਼ਣ ਜਾਧਵ ਨੂੰ ਪਾਕਿਸਤਾਨੀ ਫੌਜ ਅਦਾਲਤ ਨੇ ਮੌਤ ਦੀ ਸਜਾ ਸੁਣਾਈ ਸੀ। ਭਾਰਤ ਨੇ ਇਸ 'ਤੇ ਕੜੀ ਪ੍ਰਤੀਕਿਰਿਆ ਦਰਜ ਕਰਵਾਉਂਦੇ ਹੋਏ ਜਾਧਵ ਦੀ ਮੌਤ ਦੀ ਸਜਾ 'ਤੇ ਰੋਕ ਲਗਾਉਣ ਦੀ ਮੰਗ ਰੱਖੀ ਸੀ, ਜਿਸ 'ਤੇ 18 ਮਈ 2017 ਨੂੰ ਪਾਕਿਸਤਾਨ ਨੇ ਜਾਧਵ ਦੀ ਮੌਤ 'ਤੇ ਰੋਕ ਲਗਾ ਦਿੱਤੀ ਸੀ। ਇਸ ਮਾਮਲੇ ਵਿੱਚ ਅੱਜ ਬੁੱਧਵਾਰ ਨੂੰ ਨਿਆ ਅਦਾਲਤ (ਆਈ.ਸੀ.ਜੇ) ਕੂਲਭੂਸ਼ਣ ਜਾਧਵ 'ਤੇ ਆਪਣਾ ਫੈਸਲਾ ਸੁਣਾਏਗੀ।