ਸਰਹੱਦੀ ਇਲਾਕਿਆਂ ਦਾ ਪਾਣੀ ਹੁੰਦਾ ਜਾ ਰਿਹੈ ਜਹਿਰੀਲਾ.!!!

Last Updated: Jul 16 2019 17:48
Reading time: 1 min, 29 secs

ਵਿਸ਼ਵ ਪ੍ਰਸਿੱਧ ਸਮਾਜ ਸੇਵੀ ਡਾਕਟਰ ਐਸ.ਪੀ.ਸਿੰਘ ਓਬਰਾਏ ਦੀ ਗਤੀਸ਼ੀਲ ਅਗੁਵਾਈ ਅਧੀਨ ਚੱਲ ਰਹੀ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਜ਼ਿਲ੍ਹਾ ਫਿਰੋਜ਼ਪੁਰ ਇਕਾਈ ਵੱਲੋਂ ਅੱਜ ਸੀ.ਜੀ.ਐਮ.ਫਿਰੋਜ਼ਪੁਰ ਅਮਨਪ੍ਰੀਤ ਸਿੰਘ ਦੀ ਅਦਾਲਤ ਵਿੱਚ 50 ਲੀਟਰ ਪ੍ਰਤੀ ਘੰਟਾ ਦੀ ਸਮਰੱਥਾ ਵਾਲਾ ਵੱਡਾ ਆਰ.ਓ ਦਾਨ ਵਜੋਂ ਲਗਾਇਆ। ਇਸ ਮੌਕੇ ਸੰਸਥਾ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਅਤੇ ਜਨਰਲ ਸਕੱਤਰ ਸੰਦੀਪ ਖੁੱਲਰ ਨੇ ਕਿਹਾ ਕਿ ਪੰਜਾਬ ਅਤੇ ਖਾਸ ਕਰਕੇ ਸਰਹੱਦੀ ਇਲਾਕਿਆਂ ਦਾ ਪੀਣ ਵਾਲਾ ਪਾਣੀ ਬਹੁਤ ਜਹਿਰੀਲਾ ਹੁੰਦਾ ਜਾ ਰਿਹਾ ਹੈ ਅਤੇ ਇਥੋਂ ਦੇ ਵਸਨੀਕ ਇਹ ਜਹਿਰੀਲਾ ਪਾਣੀ ਪੀ ਕੇ ਕਈ ਪ੍ਰਕਾਰ ਦੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। 

ਉਨ੍ਹਾਂ ਕਿਹਾ ਕਿ ਸਰਬੱਤ ਦਾ ਭਲਾ ਟਰੱਸਟ ਵੱਲੋਂ ਲੋਕਾਂ ਨੂੰ ਪੀਣ ਲਈ ਸਾਫ ਪਾਣੀ ਦੇਣ ਲਈ ਸਕੂਲਾਂ ਅਤੇ ਹੋਰ ਜਨਤਕ ਥਾਵਾਂ ਤੇ ਆਰ ਓ ਸਿਸਟਮ ਲਗਾਏ ਜਾ ਰਹੇ ਹਨ। ਇਸੇ ਲੜੀ ਤਹਿਤ ਅੱਜ ਸੰਸਥਾ ਵੱਲੋਂ ਇਸ ਦਫ਼ਤਰ ਵਿੱਚ ਨਵਾਂ ਆਰ ਓ ਸਿਸਟਮ ਲਗਾਇਆ ਜਾ ਰਿਹਾ ਹੈ। ਉਨ੍ਹਾਂ ਹੋਰ ਕਿਹਾ ਕਿ ਮਾੜੇ ਪਾਣੀ ਵਾਲੇ ਸਕੂਲਾਂ ਦੇ ਪ੍ਰਬੰਧਕ ਆਪਣੇ ਸਕੂਲ ਦੀ ਪਾਣੀ ਦੀ ਟੈਸਟ ਰਿਪੋਰਟ ਲੈ ਕੇ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਸਾਲ ਸੰਸਥਾ ਵੱਲੋਂ ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ ਨੂੰ ਤਿੰਨ, ਸਿਵਲ ਹਸਪਤਾਲ ਗੁਰੂਹਰਸਹਾਏ, ਸਰਕਾਰੀ ਹਾਈ ਸਕੂਲ ਰਟੋਲ ਰੋਹੀ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਭਾਈ ਅਤੇ ਸਰਕਾਰੀ ਮਿਡਲ ਸਕੂਲ ਚੱਬਾ ਨੂੰ ਇੱਕ ਇੱਕ ਆਰ ਓ ਦਿੱਤਾ ਜਾ ਚੁੱਕਾ ਹੈ ਅਤੇ ਇੰਨ੍ਹਾਂ ਆਰ ਓ ਦਾ ਉਦਘਾਟਨ ਡਾ.ਐਸ ਪੀ ਸਿੰਘ ਓਬਰਾਏ ਵੱਲੋਂ ਜਲਦੀ ਕੀਤਾ ਜਾਵੇਗਾ। ਇਸ ਮੌਕੇ ਸੰਸਥਾ ਦੇ ਬਲਾਕ ਪ੍ਰਧਾਨ ਗੁਰੂਹਰਸਹਾਏ ਬਲਜਿੰਦਰ ਸਿੰਘ ਰੂਪਰਾਏ ਨੇ ਇਸ ਨੇਕ ਕਾਰਜ ਲਈ ਮਾਨਵਤਾ ਦੇ ਮਸੀਹਾ ਡਾਕਟਰ ਐਸ ਪੀ ਸਿੰਘ ਓਬਰਾਏ ਅਤੇ ਸਰਬੱਤ ਦਾ ਭਲਾ ਟਰੱਸਟ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ। ਇਸ ਮੋਕੇ ਬਹਾਦਰ ਸਿੰਘ ਭੁੱਲਰ ਬਲਾਕ ਪ੍ਰਧਾਨ, ਗਗਨ ਕਲਸੀ, ਬਲਵਿੰਦਰ ਪਾਲ ਸ਼ਰਮਾ ਫਿਰੋਜ਼ਪੁਰ ਚੈਅਰਮੈਨ, ਪ੍ਰੇਮ ਸ਼ਰਮਾ ਫਿਰੋਜ਼ਪੁਰ ਪ੍ਰਧਾਨ, ਦੇਵੀ ਦਾਸ ਦਫਤਰ ਦਾ ਸਟਾਫ ਪਸਪਿੰਦਰ ਪਾਲ ਸਿੰਘ, ਗੁਰਦਰਸ਼ਨ ਸਿੰਘ, ਰਣਦੀਪ ਸਿੰਘ, ਸੰਜੀਵ ਕੁਮਾਰ, ਸਿਮਰਨ, ਮਨਪ੍ਰੀਤ ਸਿੰਘ ਅਤੇ ਟਰੱਸਟ ਮੈਂਬਰ ਮੋਜੂਦ ਸਨ।