ਫਿਰ ਕੰਬ ਉੱਠਿਆ ਸਿਹਤ ਵਿਭਾਗ, ਸਵਾਈਨ ਫਲੂ ਨੇ ਸੂਬੇ 'ਚ ਦਿੱਤੀ ਦਸਤਕ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 16 2019 12:19
Reading time: 2 mins, 44 secs

ਪੰਜਾਬ ਦੇ ਅੰਦਰ ਜਦੋਂ ਵੀ ਕੋਈ ਨਵੀਂ ਬਿਮਾਰੀ ਜਨਮ ਲੈਂਦੀ ਹੈ ਤਾਂ ਸਿਹਤ ਵਿਭਾਗ ਨੂੰ ਹੱਥਾਂ ਪੈਰਾਂ ਦੀ ਪੈਣੀ ਸ਼ੁਰੂ ਹੋ ਜਾਂਦੀ ਹੈ। ਕਿਉਂਕਿ ਪੰਜਾਬ ਦੇ ਸਿਹਤ ਵਿਭਾਗ ਦੇ ਕੋਲ ਇੰਨ੍ਹੇਂ ਟੈਕਨੌਲੋਜੀ ਅਤੇ ਸੁਵਿਧਾਵਾਂ ਹੀ ਨਹੀਂ ਕਿ ਨਵੀਂ ਬਿਮਾਰੀਆਂ ਨੂੰ ਕਿਸ ਤਰੀਕੇ ਦੇ ਨਾਲ ਖ਼ਤਮ ਕੀਤਾ ਜਾ ਸਕੇ। ਵੇਖਿਆ ਜਾਵੇ ਤਾਂ ਸਾਡੇ ਪੰਜਾਬ ਦੇ ਸਿਹਤ ਵਿਭਾਗ ਦੀ ਹਰ ਸਾਲ ਹੀ ਕਿਸੇ ਨਾ ਕਿਸੇ ਬਿਮਾਰੀ ਦੇ ਕਾਰਨ ਸਿਹਤ ਖ਼ਰਾਬ ਰਹਿੰਦੀ ਹੈ, ਜਿਸ ਕਾਰਨ ਹਰ ਸਮੇਂ ਹੀ ਬਿਮਾਰ ਰਹਿਣ ਵਾਲਾ ਸਿਹਤ ਵਿਭਾਗ ਕਦੇ ਵੀ ਜਨਤਾ ਨੂੰ ਠੀਕ ਨਹੀਂ ਕਰ ਪਾਉਂਦਾ। 

ਪਿਛਲੇ ਸਮੇਂ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਅੰਦਰ ਡੇਂਗੂ, ਮਲੇਰੀਏ ਆਦਿ ਨੇ ਇੰਨਾਂ ਕਹਿਰ ਕਮਾਇਆ ਕਿ ਕੋਈ ਕਹਿਣ ਦੀ ਹੱਦ ਨਹੀਂ। ਅਨੇਕਾਂ ਹੀ ਲੋਕ ਡੇਂਗੂ ਅਤੇ ਮਲੇਰੀਏ ਦੀ ਬਿਮਾਰੀ ਨਾਲ ਪੀੜ੍ਹਤ ਹੋ ਗਏ ਅਤੇ ਕਈ ਲੋਕ ਤਾਂ ਡੇਂਗੂ ਨਾਲ ਇੰਨਾਂ ਕੁ ਜ਼ਿਆਦਾ ਬਿਮਾਰ ਹੋ ਗਏ ਕਿ ਉਨ੍ਹਾਂ ਨੂੰ ਆਖ਼ਿਰ ਜਹਾਨ ਹੀ ਛੱਡਣਾ ਪਿਆ। ਸਾਡੇ ਪੰਜਾਬ ਦੇ ਅੰਦਰ ਡੇਂਗੂ ਵਰਗੀ ਬਿਮਾਰੀ ਤੋਂ ਲੋਕਾਂ ਨੂੰ ਕਿਵੇਂ ਬਚਾਇਆ ਜਾਵੇ, ਹੁਣ ਤੱਕ ਇਸ ਦਾ ਪ੍ਰਰੋਪਰ ਇਲਾਜ ਨਹੀਂ ਸਾਹਮਣੇ ਆ ਸਕਿਆ। ਭਾਵੇਂ ਹੀ ਸਿਹਤ ਵਿਭਾਗ ਲੋਕਾਂ ਨੂੰ ਸੁਵਿਧਾਵਾਂ ਦੇਣ ਦੇ, ਲੱਖਾਂ ਦਾਅਵੇ ਕਰਦਾ ਨਹੀਂ ਥੱਕਦਾ। 

ਪਰ ਇਹ ਦਾਅਵੇ ਵਿਭਾਗ ਦੇ ਬਿਲਕੁਲ ਹੀ ਕੋਰੇ ਝੂਠੇ ਸਾਬਤ ਹੁੰਦੇ ਹਨ। ਕਿਉਂਕਿ ਸਿਹਤ ਵਿਭਾਗ ਦੀਆਂ ਨਿਕਾਮੀਆਂ ਦੇ ਕਾਰਨ ਆਖ਼ਰ ਬਿਮਾਰੀਆਂ ਨਾਲ ਗ੍ਰਸਤ ਬੰਦਾ ਸੰਸਾਰ ਨੂੰ ਅਲਵਿਦਾ ਆਖ ਜਾਂਦਾ ਹੈ। ਇਸ ਵੇਲੇ ਜੇਕਰ ਗੱਲ ਕਰੀਏ ਤਾਂ ਡੇਂਗੂ ਮਲੇਰੀਏ ਤੋਂ ਬਾਅਦ ਸਵਾਈਨ ਫਲੂ ਦਾ ਕਹਿਰ ਸ਼ੁਰੂ ਹੋ ਚੁੱਕਿਆ ਹੈ। ਪੰਜਾਬ ਦੇ ਅੰਦਰ ਹੁਣ ਤੱਕ ਦਰਜਨਾਂ ਹੀ ਲੋਕ ਸਵਾਈਨ ਫਲੂ ਦੇ ਨਾਲ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ ਅਤੇ ਕਈ ਹੀ ਆਉਣ ਵਾਲੇ ਸਮੇਂ ਵਿੱਚ ਸਿਹਤ ਵਿਭਾਗ ਦੀਆਂ ਗਲਤ ਨੀਤੀਆਂ ਦੇ ਕਾਰਨ ਚਲੇ ਜਾਣਗੇ। 

ਵੇਖਿਆ ਜਾਵੇ ਤਾਂ ਪੰਜਾਬ ਦੇ ਅੰਦਰ ਹੁਣ ਡੇਂਗੂ ਤੋਂ ਮਗਰੋਂ ਸਵਾਈਨ ਫਲੂ ਦਸਤਕ ਦੇ ਚੁੱਕਾ ਹੈ, ਜਿਸ ਨੂੰ ਲੈ ਕੇ ਭਾਵੇਂ ਹੀ ਸਿਹਤ ਵਿਭਾਗ ਕਾਫੀ ਜ਼ਿਆਦਾ ਚੌਕੰਨਾ ਵਿਖਾਈ ਦੇ ਰਿਹਾ ਹੈ, ਪਰ ਜਿਸ ਹਿਸਾਬ ਦੇ ਨਾਲ ਸਿਹਤ ਵਿਭਾਗ ਦੀ ਢਿੱਲੀ ਮੁਹਿੰਮ ਚੱਲ ਰਹੀ ਹੈ, ਉਸ ਤੋਂ ਸਾਫ਼ ਵਿਖਾਈ ਦਿੰਦੀ ਹੈ ਕਿ, ਇਸ ਵਾਰ ਇੱਕ ਨਹੀਂ ਦੋ ਨਹੀਂ, ਬਲਕਿ ਸੈਂਕੜੇ ਲੋਕ ਹੀ ਸਵਾਈਨ ਫਲੂ ਜਿਹੀ ਭਿਆਨਕ ਬਿਮਾਰੀ ਦੇ ਸ਼ਿਕਾਰ ਹੋ ਜਾਣਗੇ। ਕਿਉਂਕਿ ਸਿਹਤ ਵਿਭਾਗ ਸਿਰਫ਼ ਤੇ ਸਿਰਫ਼ ਮੀਟਿੰਗਾਂ ਕਰਕੇ ਹੀ ਬੁੱਤਾ ਸਾਰ ਰਿਹਾ ਹੈ। 

ਜਦੋਂਕਿ ਹਕੀਕਤ ਦੇ ਵਿੱਚ ਕੁਝ ਵੀ ਨਹੀਂ ਹੋ ਰਿਹਾ। ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਵਿੱਚ ਹੁਣ ਸਵਾਈਨ ਫਲੂ ਦਸਤਕ ਦੇ ਚੁੱਕੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਪੂਰੇ ਪੰਜਾਬ ਅੰਦਰ ਹੀ ਇਸ ਦਾ ਕਹਿਰ ਜਾਰੀ ਹੋ ਜਾਵੇਗਾ। ਸਰਕਾਰ ਦੀਆਂ ਗਲਤ ਨੀਤੀਆਂ ਦੇ ਕਾਰਨ ਲੋਕਾਂ ਨੂੰ ਚੰਗੀਆਂ ਸਿਹਤ ਸੁਵਿਧਾਵਾਂ ਨਹੀਂ ਮਿਲ ਰਹੀਆਂ। ਵੇਖਿਆ ਜਾਵੇ ਤਾਂ ਸੈਮੀਨਾਰ, ਕੈਂਪ ਤੋਂ ਇਲਾਵਾ ਮੀਟਿੰਗ ਕਰਨ ਦੇ ਲਈ ਸਰਕਾਰ ਲੋਕਾਂ ਦੇ ਕੋਲੋਂ ਟੈਕਸ ਦੇ ਰੂਪ ਵਿੱਚ ਮੋਟਾ ਪੈਸਾ ਤਾਂ ਵਸੂਲ ਲੈਂਦੀ ਹੈ, ਪਰ.!! ਲੋਕਾਂ ਨੂੰ ਕਦੇ ਵੀ ਸਰਕਾਰ ਦੇ ਵਲੋਂ ਚੰਗੀਆਂ ਸਿਹਤ ਸੁਵਿਧਾਵਾਂ ਪ੍ਰਦਾਨ ਨਹੀਂ ਕੀਤੀਆਂ ਜਾਂਦੀਆਂ। 

ਪੰਜਾਬ ਦੇ ਅੰਦਰ ਅੱਜ ਹਰ ਬਿਮਾਰੀ ਦਾਖ਼ਲ ਹੋ ਚੁੱਕੀ ਹੈ। ਜਿਸ ਦਾ ਇਲਾਜ ਕਰਨਾ ਸਿਹਤ ਵਿਭਾਗ ਦੇ ਲਈ ਮੁਸ਼ਕਲ ਹੀ ਨਹੀਂ, ਨਾਮ-ਮੁਮਕਿੰਨ ਹੋਇਆ ਪਿਆ ਹੈ। ਦੱਸ ਦੇਈਏ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਅੰਦਰ ਸਵਾਈਨ ਫਲੂ ਦੇ ਕੇਸ ਹੋਰ ਜ਼ਿਆਦਾ ਵੱਧ ਸਕਦੇ ਹਨ, ਪਰ ਸਰਕਾਰ ਦੇ ਵਲੋਂ ਸਵਾਈਨ ਫਲੂ ਦੇ ਖ਼ਿਲਾਫ਼ ਹੁਣ ਤੱਕ ਕੋਈ ਵੀ ਵਿਸ਼ੇਸ਼ ਮੁਹਿੰਮ ਨਹੀਂ ਚਲਾਈ ਗਈ। ਜਿਸ ਤੋਂ ਸਾਬਤ ਹੁੰਦਾ ਹੈ ਕਿ ਸਰਕਾਰ ਨੂੰ ਲੋਕਾਂ ਦੀ ਸਿਹਤ ਦਾ ਭੋਰਾ ਖ਼ਿਆਲ ਨਹੀਂ ਹੈ। ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਕੀ ਬਣਦਾ ਹੈ ਅਤੇ ਕਿੰਨੇ ਮਰੀਜ਼ ਇਸ ਵਾਰ ਪੰਜਾਬ ਵਿੱਚ ਸਵਾਈਨ ਫਲੂ ਦੇ ਸਾਹਮਣੇ ਆਉਂਦੇ ਹਨ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।