ਭਾਰਤ ਅੰਦਰ ਆਜ਼ਾਦੀ ਲਈ ਲੜ ਰਹੀਆਂ ਕੌਮਾਂ ਦੀ ਮੋਦੀ ਦਬਾਅ ਰਿਹੈ ਆਵਾਜ਼? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 14 2019 13:45
Reading time: 2 mins, 55 secs

ਸਾਡੇ ਦੇਸ਼ ਦੇ ਅੰਦਰ ਭਾਵੇਂ ਹੀ ਹਰ ਧਰਮ ਅਤੇ ਜਾਤ ਦੇ ਵਿਅਕਤੀ ਜਾਂ ਫਿਰ ਔਰਤ ਨੂੰ ਰਹਿਣ ਦਾ ਅਧਿਕਾਰ ਹੈ, ਪਰ ਫਿਰ ਵੀ ਸਾਡੀਆਂ ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਉੱਚ ਜਾਤੀ ਵਾਲਿਆਂ ਨੂੰ ਪਹਿਲਾ ਦਰਜਾ ਦਿੱਤਾ ਜਾ ਰਿਹਾ ਹੈ। ਜਦੋਂਕਿ ਦੂਜੀਆਂ ਕੌਮਾਂ ਅਤੇ ਧਰਮਾਂ ਦੇ ਲੋਕਾਂ ਨੂੰ ਪਿੱਛੇ ਰੱਖਿਆ ਜਾ ਰਿਹਾ ਹੈ। ਦੇਸ਼ ਦੇ ਅੰਦਰ ਫ਼ਿਰਕਾਪ੍ਰਸਤੀ ਦਾ ਦੌਰ ਇਸ ਕਦਰ ਵੱਧ ਚੁੱਕਿਆ ਹੈ ਕਿ ਕੋਈ ਕਹਿਣ ਦੀ ਹੱਦ ਨਹੀਂ। ਹੁਣ ਤਾਂ ਆਪਣੇ ਹੱਕ ਮੰਗਣ ਵਾਲਿਆਂ ਨੂੰ ਵੀ ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਅੱਤਵਾਦੀ ਜਾਂ ਫਿਰ ਵੱਖਵਾਦੀ ਕਹਿ ਕੇ ਪੁਕਾਰਿਆ ਜਾਣ ਲੱਗ ਪਿਆ ਹੈ। 

ਦੋਸਤੋਂ, ਜੇਕਰ ਆਪਾਂ ਸਿੱਖ ਫ਼ਾਰ ਜਸਟਿਸ 'ਤੇ ਲੱਗੀ ਪਾਬੰਦੀ ਦੇ ਬਾਰੇ ਵਿੱਚ ਗੱਲਬਾਤ ਕਰੀਏ ਤਾਂ ਮਾਮਲਾ ਆਜ਼ਾਦੀ ਤੋਂ ਲੈ ਕੇ, ਇੱਥੇ ਆ ਕੇ ਮੁੱਕ ਜਾਂਦਾ ਹੈ ਕਿ ਸਿੱਖ ਫ਼ਾਰ ਜਸਟਿਸ 'ਤੇ ਪਾਬੰਦੀ ਲਗਾਉਣਾ ਠੀਕ ਨਹੀਂ। ਦਰਅਸਲ, ਕੁਝ ਕੁ ਜੱਥੇਬੰਦੀਆਂ ਦੇ ਵੱਲੋਂ ਭਾਵੇਂ ਹੀ ਸਿੱਖ ਫ਼ਾਰ ਜਸਟਿਸ 'ਤੇ ਪਾਬੰਦੀ ਦੀ ਸਖ਼ਤ ਸ਼ਬਦਾਂ ਦੇ ਵਿੱਚ ਨਿੰਦਿਆਂ ਕੀਤੀ ਜਾ ਰਹੀ ਹੈ, ਪਰ.!! ਕੇਂਦਰ ਦੀ ਮੋਦੀ ਸਰਕਾਰ ਚਲਾ ਰਹੀਆਂ ਜੱਥੇਬੰਦੀਆਂ ਆਰਐਸਐਸ ਅਤੇ ਸ਼ਿਵ ਸੈਨਾ ਤੋਂ ਇਲਾਵਾ ਬਜਰੰਗ ਦਲ ਇਸ ਦਾ ਵਿਰੋਧ ਕਰ ਰਹੀਆਂ ਹਨ। 

ਦੇਸ਼ ਦੇ ਅੰਦਰ ਇੱਕੋ ਜਿਹੇ ਸਾਰੇ ਲੋਕ ਰਹਿੰਦੇ ਹਨ, ਪਰ ਫਿਰ ਵੀ ਉਨ੍ਹਾਂ ਨੂੰ ਆਜ਼ਾਦੀ ਨਹੀਂ। ਭਾਰਤ ਨੂੰ ਆਜ਼ਾਦੀ ਭਾਵੇਂ 1947 ਦੇ ਵਿੱਚ ਮਿਲੀ, ਪਰ ਬਹੁਤ ਸਾਰੇ ਲੋਕ ਹਾਲੇ ਵੀ ਗੁਲਾਮੀ ਦੀਆਂ ਜ਼ੰਜੀਰਾਂ ਦੇ ਨਾਲ ਜਕੜੇ ਪਏ ਹਨ। ਇੱਕ ਜਾਣਕਾਰੀ ਦੇ ਮੁਤਾਬਿਕ ਕਸ਼ਮੀਰ ਵੀ ਤਾਂ ਆਜ਼ਾਦੀ ਤੋਂ ਪਹਿਲੋਂ ਭਾਰਤ ਦਾ ਹਿੱਸਾ ਸੀ ਅਤੇ ਹੁਣ ਵੀ ਹੈ, ਪਰ ਫਿਰ ਵੀ ਸਾਡੀਆਂ ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਪੂਰੇ ਕਸ਼ਮੀਰ ਨੂੰ ਹੀ ਅੱਤਵਾਦੀ ਕਹਿਣਾ ਸ਼ੁਰੂ ਕਰ ਦਿੱਤਾ ਗਿਆ ਹੈ। ਭਾਵੇਂ ਹੀ ਕੁਝ ਕੁ ਲੋਕ ਕਸ਼ਮੀਰ ਵਿੱਚ ਹਨ। 

ਜੋ ਕਿ ਕੁਝ ਬਾਹਰਲੀ ਏਜੰਸੀਆਂ ਦੇ ਲਈ ਕੰਮ ਕਰਦੇ ਹਨ, ਪਰ ਸਾਰਾ ਕਸ਼ਮੀਰ ਅੱਤਵਾਦੀ ਨਹੀਂ। ਇਸੇ ਤਰ੍ਹਾਂ ਹੀ ਪੰਜਾਬ ਹੈ, ਜਿਸ ਨੂੰ ਸਮੇਂ ਦੀਆਂ ਸਰਕਾਰਾਂ ਨੇ ਪੂਰੀ ਤਰ੍ਹਾਂ ਨਾਲ ਖਾ ਤਾਂ ਲਿਆ ਹੈ, ਪਰ ਪੰਜਾਬ ਵਾਸੀਆਂ ਨੂੰ ਆਜ਼ਾਦੀ ਤਹਿਤ ਜਿਊਣ ਨਹੀਂ ਦਿੱਤਾ ਜਾ ਰਿਹਾ। ਪੰਜਾਬ ਦੇ ਅੰਦਰ ਖਾਲਿਸਤਾਨੀ ਪੱਖੀ ਲੋਕ ਬਹੁਤ ਹੀ ਵੱਡੀ ਤਹਿਦਾਦ ਦੇ ਵਿੱਚ ਰਹਿੰਦੇ ਹਨ, ਜੋ ਹਰ ਸਮੇਂ ਹੀ ਖ਼ਾਲਿਸਤਾਨ ਬਣਾਉਣ ਦੀ ਮੰਗ ਕਰਦੇ ਰਹਿੰਦੇ ਹਨ। ਇੱਥੋਂ ਤੱਕ ਕਿ ਖ਼ਾਲਿਸਤਾਨ ਬਣਾਉਣ ਦੇ ਲਈ ਕਈ ਵਾਰ ਸਿੱਖ ਜੱਥੇਬੰਦੀਆਂ ਦਾ ਸਰਕਾਰ ਨਾਲ ਟਾਕਰਾ ਵੀ ਹੋ ਚੁੱਕਿਆ ਹੈ। 

ਇਸ ਸਮੇਂ ਜੇਕਰ ਤਾਜ਼ਾ ਹਲਾਤਾਂ 'ਤੇ ਨਿਗਾਹ ਮਾਰੀਏ ਤਾਂ ਖ਼ਾਲਿਸਤਾਨ ਬਣਾਉਣ ਦੀ ਮੰਗ ਕਰਨ ਵਾਲਿਆਂ 'ਤੇ ਭਾਰਤ ਸਰਕਾਰ ਦੇ ਵੱਲੋਂ ਪਾਬੰਦੀ ਲਗਾ ਦਿੱਤੀ ਗਈ ਹੈ, ਜਿਨ੍ਹਾਂ ਦੇ ਵਿੱਚ ਇੱਕ ਸਿੱਖ ਫ਼ਾਰ ਜਸਟਿਸ ਵੀ ਆਉਂਦੀ ਹੈ, ਜੋ ਕਿ ਵਿਦੇਸ਼ਾਂ ਵਿੱਚ ਬੈਠ ਕੇ ਸਿੱਖਾਂ ਦੀਆਂ ਮੰਗਾਂ ਦੇ ਸਬੰਧ ਵਿੱਚ ਸੰਘਰਸ਼ ਕਰਦੀ ਹੈ। ਭਾਵੇਂ ਹੀ ਬਹੁਤ ਸਾਰੇ ਸਿੱਖ ਵਿਦੇਸ਼ਾਂ ਦੇ ਵਿੱਚ ਵੱਸ ਕੇ ਪੰਜਾਬ ਨੂੰ ਪਿਆਰ ਕਰਦੇ ਹਨ ਅਤੇ ਉਹ ਪੰਜਾਬ ਨੂੰ ਖ਼ਾਲਿਸਤਾਨ ਬਣਾਉਣਾ ਚਾਹੁੰਦੇ ਹਨ, ਪਰ ਉਕਤ ਖਾਲਿਸਤਾਨੀ ਭਾਰਤ ਦੇ ਵਿੱਚ ਨਹੀਂ ਆਉਂਦੇ। 

ਸਿਰਫ਼ ਵਿਦੇਸ਼ਾਂ ਵਿੱਚ ਬਹਿ ਕੇ ਹੀ ਖ਼ਾਲਿਸਤਾਨ ਦੀ ਮੰਗ ਕਰਦੇ ਹਨ। ਦੋਸਤੋਂ, ਤੁਹਾਨੂੰ ਦੱਸ ਦਈਏ ਕਿ 'ਨਿਊਜ਼ਨੰਬਰ' ਨੂੰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਆਗੂ ਅਵਤਾਰ ਸਿੰਘ ਮਹਿਮਾ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਸੂਬਿਆਂ ਦੇ ਸਾਰੇ ਹੱਕ ਖੋਹੇ ਜਾ ਰਹੇ ਹਨ ਅਤੇ ਧਾਰਮਿਕ ਘੱਟ ਗਿਣਤੀਆਂ ਸਿੱਖਾਂ, ਮੁਸਲਮਾਨਾਂ, ਦਲਿਤਾਂ, ਆਦਿਵਾਸੀਆਂ, ਕਸ਼ਮੀਰੀਆਂ ਅਤੇ ਭਾਰਤ ਅੰਦਰ ਆਜ਼ਾਦੀ ਲਈ ਲੜ ਰਹੀਆਂ ਕੌਮਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। 

ਮਹਿਮਾ ਨੇ ਕਿਹਾ ਕਿ ਭਾਰਤ ਵਿੱਚ ਆਰਐਸਐਸ ਅਤੇ ਹਿੰਦੂਤਵ ਫਾਸੀਵਾਦ ਪੂਰੀ ਤਰ੍ਹਾਂ ਆਪਣੀ ਜੜ੍ਹਾਂ ਜਮਾ ਚੁੱਕਾ ਹੈ ਅਤੇ ਕਿਸੇ ਵੀ ਵਿਰੋਧੀ ਵਿਚਾਰ ਨੂੰ ਆਪਣਾ ਪੱਖ ਨਹੀਂ ਰੱਖਣ ਦੇ ਰਿਹਾ। ਉਨ੍ਹਾਂ ਕਿਹਾ ਕਿ ਮੋਦੀ ਦੁਆਰਾ ਲਗਾਈ ਗਈ ਸਿੱਖ ਫ਼ਾਰ ਜਸਟਿਸ 'ਤੇ ਪਾਬੰਦੀ ਦੀ ਉਹ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਨ ਅਤੇ ਮੰਗ ਕਰਦੇ ਹਨ ਕਿ ਸਿੱਖਾਂ ਨੂੰ ਵੀ ਆਪਣੇ ਹੱਕ ਮੰਗਣ ਦਾ ਅਧਿਕਾਰ ਦਿੱਤਾ ਜਾਵੇ। ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੋਦੀ ਸਰਕਾਰ ਦੇ ਵੱਲੋਂ ਕੀ ਫ਼ੈਸਲੇ ਸੁਣਾਏ ਜਾਂਦੇ ਹਨ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।