ਸੰਤ ਨਿਰੰਕਾਰੀ ਮੰਡਲ ਬ੍ਰਾਂਚ ਬਠਿੰਡਾ ਨੇ ਪਾਣੀ ਬਚਾਉਣ ਪ੍ਰਤੀ ਜਾਗਰੂਕਤਾ ਅਭਿਆਨ ਚਲਾਇਆ

Last Updated: Jul 13 2019 18:57
Reading time: 0 mins, 38 secs

ਪਾਣੀ ਦੀ ਕਿੱਲਤ ਨਾਲ ਜੂਝ ਰਹੇ ਪੰਜਾਬ ਨੂੰ ਅੱਜ ਪਾਣੀ ਦੇ ਬਚਾਉਣ ਬਾਰੇ ਜਾਗਰੂਕ ਕਰਨ ਵਾਲੇ ਅਭਿਆਨ ਦੀ ਬੜੀ ਲੋੜ ਹੈ। ਇਨ੍ਹਾਂ ਅਭਿਆਨਾਂ ਨਾਲ ਪੰਜਾਬ ਦੇ ਲੋਕ ਪਾਣੀ ਬਚਾਉਣ ਲਈ ਜਾਗਰੂਕ ਹੋ ਸਕਦੇ ਹਨ। ਸਰਕਾਰ ਤਾਂ ਆਪਣੇ ਵੱਲੋਂ ਐਸੇ ਅਭਿਆਨ ਚਲਾ ਹੀ ਰਹੀਆਂ ਹਨ ਹੁਣ ਸਰਕਾਰ ਨੂੰ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦਾ ਵੀ ਸਾਥ ਮਿਲਣ ਲੱਗਾ ਹੈ। ਅੱਜ ਬਠਿੰਡਾ ਦੇ ਸੰਤ ਨਿਰੰਕਾਰੀ ਮੰਡਲ ਵੱਲੋਂ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਤਹਿਤ ਪਾਣੀ ਬਚਾਉਣ ਲਈ ਇੱਕ ਜਾਗਰੂਕਤਾ ਅਭਿਆਨ ਚਲਾਇਆ ਗਿਆ। ਇਸ ਅਭਿਆਨ ਦੀ ਜਾਣਕਾਰੀ ਦਿੰਦਿਆਂ ਬਠਿੰਡਾ ਦੇ ਜ਼ੋਨਲ ਇੰਚਾਰਜ ਐਸਪੀ ਦੁੱਗਲ ਨੇ ਦੱਸਿਆ ਕਿ ਪਾਣੀ ਜੀਵਨ ਦੇ ਜਿਊਣ ਲਈ ਇੱਕ ਜ਼ਰੂਰੀ ਤੱਤ ਹੈ ਅਤੇ ਇਸਦੀ ਦੁਰਵਰਤੋਂ ਹੋਣਾ ਆਪਣੇ ਜੀਵਨ ਦੇ ਜਿਊਣ ਦੀਆਂ ਸੰਭਾਵਨਾਵਾਂ ਨੂੰ ਘਟਾਉਣ ਵਰਗਾ ਹੈ ਇਸ ਲਈ ਪੰਜਾਬ ਦੇ ਹੀ ਨਹੀਂ ਸਗੋਂ ਧਰਤੀ ਦੇ ਹਰ ਬਾਸ਼ਿੰਦੇ ਨੂੰ ਪਾਣੀ ਬਚਾਉਣ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ।